ਲਿਜਾਉਣੀਆਂ ਸੀ ਯਾਦਾਂ………….ਪਰ!

  • ਇੰਡੀਆ ਤੋਂ ਨਿਊਜ਼ੀਲੈਂਡ ਘੁੰਮਣ ਆਏ ਪਰਿਵਾਰ ‘ਚ 63 ਸਾਲਾ ਮਾਤਾ ਦੀ ਮੌਤ-ਚਾਰ ਜੀਅ ਜ਼ਖਮੀ

5428384582_4fa3727449

ਔਕਲੈਂਡ 31 ਦਸੰਬਰ  -ਬੀਤੇ ਸ਼ੁੱਕਰਵਾਰ  ਔਕਲੈਂਡ ਤੋਂ ਲਗਪਗ 525 ਕਿਲੋਮੀਟਰ ਦੂਰ ਸ਼ਹਿਰ ਪਾਲਮਰਸਟਨ ਨਾਰਥ ਵਿਖੇ ਇਕ ਭਾਰਤੀ ਪਰਿਵਾਰ ਦੀ ਕਾਰ ਇਕ ਇੰਟਰਸੈਕਸ਼ਨ (ਚੌਰਸਤੇ) ਉਤੇ ਦੁਰਘਟਨਾ ਗ੍ਰਸਤ ਹੋ ਗਈ। ਜਿਸ ਦੇ ਵਿਚ ਸਫਰ ਕਰ ਰਹੀ 63 ਸਾਲਾ ਮਾਤਾ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦ ਕਿ ਪਰਿਵਾਰ ਦਾ ਚਾਰ ਜੀਅ ਜ਼ਖਮੀ ਹੋ ਗਏ। ਪੁਲਿਸ ਨੇ ਅੱਜ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਭਾਰਤੀ ਪਰਿਵਾਰ ਗੁੜਗਾਉਂ ਤੋਂ ਇਥੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਵੇਖਣ ਆਇਆ ਸੀ। ਇਸ ਦੁਰਘਟਨਾ ਦੇ ਵਿਚ ਜਿਹੜੇ ਚਾਰ ਜੀਅ ਜ਼ਖਮੀ ਹੋਏ ਹਨ ਉਸ ਵਿਚ ਇਕ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਨੂੰ ਪਾਲਮਰਸਟਨ ਨਾਰਥ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਹੈ। ਇਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ 20 ਦਸੰਬਰ ਨੂੰ ਇਥੇ ਆਏ ਸਨ ਅਤੇ 2 ਜਨਵਰੀ ਨੂੰ ਵਾਪਿਸ ਜਾ ਰਹੇ ਸਨ। ਪਰ ਇਹ ਪਰਿਵਾਰ ਹੋਣ ਦੇਸ਼ ਦੀਆਂ ਮਿੱਠੀਆਂ ਯਾਦਾਂ ਦੀ ਥਾਂ ਆਪਣੀ ਮਾਤਾ ਜੀ ਦੀ ਮ੍ਰਿਤਕ ਦੇਹ ਵਾਪਿਸ ਲਿਜਾ ਰਿਹਾ ਹੈ ਜੋ ਕਿ ਬਹੁਤ ਹੀ ਅਫਸੋਸਦਾਇਕ ਗੱਲ ਹੈ। ਹੋ ਸਕਦਾ ਹੈ ਕਿ ਮਾਤਾ ਦਾ ਸੰਸਕਾਰ ਇਥੇ ਕੀਤਾ ਜਾਵੇ ਪਰ ਅਜੇ ਪਤਾ ਨਹੀਂ ਲੱਗਾ। ਇਹ ਪਰਿਵਾਰ ਆਕਲੈਂਡ ਤੋਂ ਹੀ ਕਾਰ ਦੇ ਵਿਚ ਕੁਝ ਦਿਨ ਪਹਿਲਾਂ ਸਾਰੇ ਦੇਸ਼ ਦੇ ਸੈਰ ਸਪਾਟਾ ਥਾਵਾਂ ਦੀ ਸੈਰ ਵਾਸਤੇ ਨਿਕਲਿਆ ਸੀ। ਭਾਰਤੀਆ ਸਮਾਜ ਚੈਰੀਟੇਬਲ ਟ੍ਰਸਟ ਪਰਿਵਾਰ ਦੇ ਸੰਪਰਕ ਵਿਚ ਹੈ ਅਤੇ ਸਹਾਇਤਾ ਕਰ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks