ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੁਵੀਨਜ਼ਲੈਂਡ, ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ‘ਚ ਛਾਪੇਮਾਰੀ

  • ਟੂਰਿਸਟ ਵੀਜ਼ੇ ‘ਤੇ ਆਇਆ 62 ਸਾਲਾ ਭਾਰਤੀ ਕਾਬੂ

news lasara 190227 immigration raids

(ਬ੍ਰਿਸਬੇਨ 26 ਫਰਵਰੀ) ਇੱਥੇ ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੌਮੀ ਕਾਰਵਾਈ ਵਿੱਚ ਗੈਰਕਾਨੂੰਨੀ ਤੌਰ ਤੇ ਵਿਦੇਸ਼ੀ ਕਾਮਿਆਂ ਨੂੰ ਕੰਮ ਦੁਆਉਣ ਵਾਲੀ ਲੇਬਰ ਹਾਇਰ ਕੰਪਨੀਆਂ ਨੂੰ ਹੱਥ ਪਾਇਆ ਗਿਆ ਹੈ। ਉਪਰੋਕਤ ਕਾਰਵਾਈ ‘ਚ ਏ ਬੀ ਐਫ ਨੇ ਸੂਬਾ ਕੁਵੀਨਜ਼ਲੈਂਡ ਦੇ ਬ੍ਰਾਊਨਸ ਪਲੇਨਸ ਇਲਾਕੇ ਵਿੱਚ ਇੱਕ ਕਾਰ ਵਾਸ਼ ਤੇ ਗੈਰ ਕਾਨੂੰਨੀ ਢੰਗ ਨਾਲ 12 ਡਾਲਰ ਘੰਟੇ ‘ਤੇ ਨਕਦੀ ਕੰਮ ਕਰਦੇ ਇੱਕ 62 ਸਾਲਾ ਭਾਰਤੀ ਨਾਗਰਿਕ ਨੂੰ ਕਾਬੂ ਕੀਤਾ ਹੈ। ਜੋ ਕਿ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਆਇਆ ਹੋਇਆ ਸੀ ਪੁਲਸ ਸੂਤਰਾਂ ਮੁਤਾਬਿਕ ਇਹ ਵਿਅਕਤੀ ਹੁਣ ਭਾਰਤ ਵਾਪਿਸ ਜਾ ਚੁੱਕਾ ਹੈ ਅਤੇ ਇੱਥੇ ਕਾਰ ਵਾਸ਼ ਦੇ ਮਾਲਿਕ ਵਿਰੁੱਧ ਕਨੂੰਨੀ ਜਾਂਚ ਜਾਰੀ ਹੈ। ਏ ਬੀ ਐਫ ਦੇ ਫੀਲਡ ਓਪਰੇਸ਼ਨ ਕਮਾਂਡਰ ਜੇਮਜ਼ ਕੋਪਮੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਸਾਡੇ ਸਮਾਜ ‘ਤੇ ਇੱਕ ਕਲੰਕ ਵਾਂਗ ਹੈ। ਆਸਟ੍ਰੇਲੀਆ ਵਿੱਚ ਇਹਨਾਂ ਕਾਮਿਆਂ ਦਾ ਸ਼ੋਸ਼ਣ ਕਰਣ ਵਾਲੇ ਲੇਬਰ ਹਾਇਰ ਵਿਚੋਲਿਆਂ ਨੂੰ ਏ ਬੀ ਐਫ ਅਜਿਹੇ ਓਪਰੇਸ਼ਨ ਤਹਿਤ ਆਪਣੇ ਨਿਸ਼ਾਨੇ ‘ਤੇ ਲੈਂਦੀ ਰਹੇਗੀ।” ਦੱਸਣਯੋਗ ਹੈ ਕਿ ਹੁਣ ਤੱਕ ਏ ਬੀ ਐਫ ਅਧਿਕਾਰੀਆਂ ਨੇ ਕਈ ਗੈਰਕਾਨੂੰਨੀ ਕਾਮੇ ਕਾਬੂ ਕੀਤੇ ਹਨ। ਕੁੱਲ ਅੱਠ ਵਿਅਕਤੀ ਹਿਰਾਸਤ ਵਿੱਚ ਲਏ ਗਏ ਜਿਹਨਾਂ ਵਿੱਚੋਂ ਛੇ ਗੈਰਕਾਨੂੰਨੀ ਵਿਦੇਸ਼ੀ ਨਾਗਰਿਕ ਸਨ ਜੋ ਕਿ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੇ ਉਲਟ ਬ੍ਰਿਸਬੇਨ ਦੇ ਇਲਾਕਾ ਗ੍ਰੀਨਸਲੋਪਸ ਵਿੱਚ ਕੰਸਟ੍ਰਕਸ਼ਨ ਸਾਈਟ ਤੇ ਕੰਮ ਕਰ ਰਹੇ ਸਨ। ਇਹ ਮਲੇਸ਼ੀਆ ਅਤੇ ਚੀਨ ਦੇ ਨਾਗਰਿਕ ਸਨ। ਇਹਨਾਂ ਵਿੱਚੋਂ ਤਿੰਨ ਆਸਟ੍ਰੇਲੀਆ ਤੋਂ ਆਪਣੇ ਮੁਲਕ ਵਾਪਿਸ ਮੁੜ ਗਏ ਹਨ ਜਦਕਿ ਬਾਕੀਆਂ ਦੀ ਪੜਤਾਲ ਜਾਰੀ ਹੈ।

(ਹਰਜੀਤ ਲਸਾੜਾ)

harjit_las@yahoo.com

Welcome to Punjabi Akhbar

Install Punjabi Akhbar
×
Enable Notifications    OK No thanks