ਵਪਾਰਕ ਅਦਾਰਿਆ ਚ ਚੋਰੀ ਕਰਨ ਦੇ ਦੋਸ਼ ਹੇਠ ਕੈਨੇਡਾ ਵਿੱਚ 6 ਭਾਰਤੀ ਨੋਜਵਾਨ ਗ੍ਰਿਫਤਾਰ

(ਨਿਊਯਾਰਕ/ਟੋਰਾਟੋ)—ਉਨਟਾਰੀਓ: ਯਾਰਕ ਰੀਜਨਲ ਪੁਲਿਸ ਵੱਲੋ ਯਾਰਕ ਰੀਜਨ ਦੇ ਵਪਾਰਕ ਅਦਾਰਿਆ ਚ ਚੋਰੀ ਦੀਆਂ ਘੱਟੋ-ਘੱਟ 21 ਵਾਰਦਾਤਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ 6 ਜਣੇ ਗ੍ਰਿਫਤਾਰ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਵੱਲੋ ਫੜੇ ਗਏ ਕਥਿਤ ਦੋਸ਼ੀਆ ਦੇ ਨਾਮ ਜਨਤਕ ਕੀਤੇ ਗਏ ਹਨ ਜਿੰਨਾ ਚ ਟਰਾਂਟੋ ਨਾਲ ਸਬੰਧਤ ਸਲਿੰਦਰ ਸਿੰਘ(26), ਨਵਦੀਪ ਸਿੰਘ(23), ਲਵਪ੍ਰੀਤ ਸਿੰਘ(25), ਅਨੁਵੀਰ ਸਿੰਘ(25), ਮਨਪ੍ਰੀਤ ਸਿੰਘ(24) ਅਤੇ ਸੁਖਮਨਦੀਪ ਸੰਧੂ (34) ਸ਼ਾਮਲ ਹਨ । ਇੰਨਾ ਖਿਲਾਫ ਨਵੰਬਰ 2021 ਤੋਂ ਜਾਂਚ ਚੱਲ ਰਹੀ ਸੀ ਤੇ ਲੰਘੀ 13 ਅਤੇ 14 ਸਤੰਬਰ ਨੂੰ ਇੰਨਾ ਦੀਆਂ ਗ੍ਰਿਫਤਾਰੀਆ ਹੋਈਆ ਹਨ । ਇੰਨਾ ਉਤੇ ਕੁੱਲ 47 ਚਾਰਜ਼ ਲਗਾਏ ਗਏ ਹਨ। ਇੰਨਾ ਕਥਿਤ ਦੋਸ਼ੀਆ ਤੋਂ ਚੋਰੀ ਦੇ ਸਾਮਾਨ ਦੇ ਨਾਲ ਹੈਰੋਇਨ ਅਤੇ ਕੋਕੀਨ ਵੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਯਾਰਕ ਰੀਜਨ ਤੋਂ ਇਲਾਵਾ ਇੰਨਾ ਵੱਲੋ ਪੀਲ, ਹਾਲਟਨ, ਡਰਹਮ ਅਤੇ ਟੋਰਾਂਟੋ ਖੇਤਰ ਚ ਵੀ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।