ਆਸਟ੍ਰੇਲੀਆ ਦੀ ਟਰਨਬੁਲ ਸਰਕਾਰ ਵਲੋਂ ਪ੍ਰਵਾਸੀਆਂ ਦੇ ਮਾਪਿਆਂ ਦਾ ਪੰਜ ਸਾਲ ਦੇ ਵੀਜ਼ੇ ਦੀ ਨੀਤੀ ਬਣਾਉਣ ਸਬੰਧੀ ਕਵਾਇਦ ਸ਼ੁਰੂ

(ਮਾਣਯੋਗ ਸਹਾਇਕ ਇੰਮੀਗ੍ਰੇਸ਼ਨ ਮੰਤਰੀ ਐਲਕਸ ਹਾਕ)
(ਮਾਣਯੋਗ ਸਹਾਇਕ ਇੰਮੀਗ੍ਰੇਸ਼ਨ ਮੰਤਰੀ ਐਲਕਸ ਹਾਕ)

ਆਸਟ੍ਰੇਲੀਆ ‘ਚ ਇਸੇ ਸਾਲ 2 ਜੁਲਾਈ ਨੂੰ ਹੋਈਆਂ ਸੰਘੀ ਚੋਣਾਂ ‘ਚ ਲਿਬਰਲ ਪਾਰਟੀ ਵਲੋ ਆਸਟ੍ਰੇਲੀਆ ‘ਚ ਵਸਦੇ ਪ੍ਰਵਾਸੀਆ ਨਾਲ ਮੁੜ ਦੁਬਾਰਾ ਸੱਤਾ ਵਿਚ ਆਉਣ ‘ਤੇ ਮਾਪਿਆਂ ਦੇ ਮੌਜੁਦਾ 12 ਮਹੀਨੇ ਦੇ ਵੀਜ਼ੇ ਨੂੰ ਵਧਾ ਕੇ 5 ਸਾਲ ਤੱਕ ਕਰਨ ਦੇ ਕੀਤੇ ਵਾਅਦੇ ਨੂੰ ਉਸ ਸਮੇ ਬੂਰ ਪੈਦਾ ਨਜਰ ਆ ਰਿਹਾ ਹੈ, ਜਦੋ ਲਿਬਰਲ ਸੱਤਾਧਾਰੀ ਟਰਨਬੁਲ ਸਰਕਾਰ ਦੇ ਪਰਵਾਸ ਤੇ ਸਰਹੱਦ ਸੁਰੱਖਿਆਂ ਵਿਭਾਗ ਦੇ ਸਹਾਇਕ ਮੰਤਰੀ ਐਲਕਸ ਹਾਕ ਨੇ ਪ੍ਰਵਾਸੀ ਆਸਟ੍ਰੇਲੀਅਨ ਸਿਟੀਜ਼ਨ, ਪਰਮਾਨੈਟ ਰੈਜ਼ੀਡੈਂਟ ਤੇ ਨਿਊਜ਼ੀਲੈਂਡ ਤੋ ਆ ਕੇ ਵਸੇ ਪ੍ਰਵਾਸੀਆ ਦੇ ਮਾਪਿਆਂ ਨੂੰ ਕੁਝ ਸ਼ਰਤਾ ਨਾਲ ਆਸਟ੍ਰੇਲੀਆ ਦੇ ਆਰਜ਼ੀ ਪੰਜ ਸਾਲ ਦੇ ਮਿਆਦ ਵਾਲੇ ਵੀਜ਼ੇ ਦਾ ਖਰੜਾ ਤਿਆਰ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਮੀਡੀਏ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਗਠਜੋੜ ਵਲੋ ਚੋਣਾਂ ਵਿਚ ਪ੍ਰਵਾਸੀਆ ਨਾਲ ਕੀਤੀ ਗਈ ਵਚਨਬੱਧਤਾ ਅਨੁਸਾਰ ਟਰਨਬੁਲ ਸਰਕਾਰ ਪ੍ਰਵਾਸੀਆ ਦੇ ਮਾਪਿਆਂ ਦੇ ਪੰਜ ਸਾਲ ਦੇ ਮਿਆਦ ਵਾਲੇ ਵੀਜ਼ੇ ਨੂੰ ਅਮਲੀਜਾਮਾਂ ਪਹਿਨਾਉਣ ਲਈ ਪਹਿਲਕਦਮੀ ਕਰਦਿਆਂ 31 ਅਕਤੂਬਰ 2016 ਤੋ ਪਹਿਲਾ ਵੱਖ-ਵੱਖ ਪ੍ਰਵਾਸੀ ਭਾਈਚਾਰਿਆਂ ਤੋ ਵੀਜ਼ੇ ਦੀ ਨੀਤੀ ਬਣਾਉਣ ਦੇ ਲਈ ਵੱਧ ਤੋ ਵੱਧ ਲੋਕਾ ਤੋ ਸੁਝਾਅ ਮੰਗੇ ਹਨ ਤਾ ਕਿ ਵੀਜ਼ਾ ਦਾ ਖਰੜਾਂ ਤਿਆਰ ਕਰਨ ਵਿਚ ਸਰਕਾਰ ਨੂੰ ਲੋਕਾ ਦੀ ਰਾਏ ਮਿਲਣ ਤੇ ਵਿਧਾਨਕ ਤਬਦੀਲੀਆਂ ਕਰਕੇ ਕਾਨੂੰਨੀ ਜਾਮਾਂ ਪਹਿਨਾਇਆਂ ਜਾ ਸਕੇ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਪ੍ਰਵਾਸੀਆਂ ਦੇ ਪਰਿਵਾਰਾਂ ਦਾ ਦਰਦ ਮਹਿਸੂਸ ਕਰਦੀ ਹੈ ਤੇ ਮਾਪਿਆਂ ਦੇ ਇਸ ਨਵੇ ਵੀਜ਼ਾ ਨੀਤੀ ਆਉਣ ਨਾਲ ਬੱਚੇ ਆਪਣੇ ਮਾਂ-ਬਾਪ ਤੇ ਘਰ ਦੇ ਵੱਡੇ ਬਜੁਰਗਾਂ ਨਾਲ ਵੱਧ ਤੋ ਵੱਧ ਸਮਾਂ ਇਕੱਠੇ ਬਤੀਤ ਕਰ ਸਕਣਗੇ।ਉੱਘੇ ਮਾਈਗ੍ਰੇਸ਼ਨ ਸਲਾਹਕਾਰ ਜਸਪਾਲ ਸਿੰਘ ਸੰਧੂ ਵਲੋ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਨਵੀ ਵੀਜ਼ਾ ਨੀਤੀ ਦੀ ਪ੍ਰਕਿਰਿਆਂ ‘ਚ ਭਾਗ ਲੈ ਕੇ ਆਪਣੇ ਵਿਚਾਰ ਜਰੂਰ ਦਿਉ ਤਾ ਜੋ ਸਰਕਾਰ ਨੂੰ ਮਾਪਿਆਂ ਦੀ ਵੀਜ਼ਾ ਨੀਤੀ ਬਣਾਉਣ ਵਿਚ ਸਹਾਇਤਾ ਮਿਲ ਸਕੇ।ਟਰਨਬੁਲ ਸਰਕਾਰ ਵਲੋ ਮਾਪਿਆਂ ਦੇ ਨਵੀ ਵੀਜ਼ਾ ਦੀ ਨੀਤੀ ਨੂੰ 2017 ਤੱਕ ਕਾਨੂਨੀ ਤੋਰ ਤੇ ਅਮਲੀ ਜਾਮਾਂ ਵਿਚ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ।

Install Punjabi Akhbar App

Install
×