ਕਾਰ ਵਿੱਚ ਬੰਦ ਇੱਕ ਹੋਰ ਬੱਚੀ ਦੀ ਮੌਤ

ਗਰਮੀਆਂ ਦੌਰਾਨ ਆਸਟ੍ਰੇਲੀਆ ਵਿੱਚ ਕਾਰ ਵਿੱਚ ਬੰਦ ਹੋ ਕੇ ਬੱਚਿਆਂ ਦੀ ਜਾਨ ਤੇ ਬਣ ਆਉਣਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਨਿਊ ਸਾਊਥ ਵੇਲਜ਼ ਵਿੱਚ ਇੱਕ ਕਾਰ ਵਿੱਚ ਬੰਦ ਹੋ ਜਾਣ ਕਾਰਨ ਇੱਕ 5 ਸਾਲਾ ਬੱਚੀ ਨੂੰ ਜਾਨ ਤੋਂ ਹੱਥ ਧੌਣੇ ਪਏ। ਮਾਮਲਾ ਇੰਜ ਹੋਇਆ ਕਿ ਬੱਚੀ ਦੇ ਕਾਫੀ ਦੇਰ ਤੱਕ ਗਾਇਬ ਰਹਿਣ ਤੇ ਮਾਪਿਆਂ ਨੂੰ ਭਾਲਣ ਤੇ ਵੀ ਨਾ ਮਿਲਣ ਤੇ ਜਦੋਂ ਕਾਰ ਵਿੱਚ ਦੇਖਿਆ ਗਿਆ ਤਾਂ ਬੱਚੀ ਕਾਰ ਅੰਦਰ ਬੇਹੋਸ਼ ਪਾਈ ਗਈ ਅਤੇ ਹਸਪਤਾਲ ਲੈ ਕੇ ਜਾਣ ਉਪਰੰਤ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਮਾਮਲਾ ਹੋਇਆ ਕੀ ਜਿਸ ਕਾਰਨ ਬੱਚੀ ਕਾਰ ਵਿੱਚ ਬੰਦ ਹੋ ਗਈ ਅਤੇ ਉਸਦੀ ਹਾਲਤ ਇੰਨੀ ਵਿਗੜ ਗਈ ਕਿ ਡਾਕਟਰਾਂ ਦਾ ਇਲਾਜ ਵੀ ਉਸ ਨੂੰ ਬਚਾ ਨਾ ਸਕਿਆ।