ਆ ਰਹੀ ਹੈ5-ਜ਼ੀ ਤਕਨਾਲੋਜੀ – ਮੌਜੂਦਾ ਫਾਈਬਰ ਆਪਟੀਕਲ ਨਾਲੋਂ ਵੀ 10 ਗੁਣਾ ਤੇਜ਼ ਹੋਵੇਗਾ ਇੰਟਰਨੈਟ

5-Gਨਿਊਜ਼ੀਲੈਂਡ ਦੇ ਵਿਚ ਜਦ ਕਿ ਅਜੇ ਅਲਟ੍ਰਾਫਾਸਟ ਫਾਈਬਰ ਕੇਬਲ ਪਾ ਕੇ ਇੰਟਰਨੈਟ ਦੀ ਸਪੀਡ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਉਥੇ ਹੁਣ 5-ਜ਼ੀ ਤਕਨਾਲੋਜ਼ੀ ਜੋ ਕਿ ਵਾਇਰਲੈਸ ਹੈ, ਅਲਟ੍ਰਾ ਫਾਈਬਰ ਤੋਂ ਵੀ 10 ਗੁਣਾ ਤੇਜ਼ ਦੱਸੀ ਜਾ ਰਹੀ ਹੈ। ਇਸਦਾ ਮਤਲਬ ਇਹ ਹੋਵੇਗਾ ਕਿ ਹਾਈਡੈਫੀਨੇਸ਼ਨ ਫਿਲਮਾਂ, 3-ਡੀ ਫਿਲਮਾਂ ਨੂੰ ਸਕਿੰਟਾ ਦੇ ਵਿਚ ਡਾਊਨਲੋਡ ਕਰਕੇ ਵੇਖਿਆ ਜਾ ਸਕੇਗਾ ਅਤੇ ਡਾਟਾ ਟਰਾਂਸਫਰ ਵੀ ਹੁਣ ਅੱਖ ਝਪਕਣ ਸਾਰ ਹੋ ਜਾਇਆ ਕਰੇਗਾ। ਬ੍ਰਿਟਿਸ਼ ਲੈਬਾਟਰੀ ਦੇ ਵਿਚ ਚੈਕ ਕੀਤਾ ਗਿਆ ਕਿ ਨਵੀਂ ਤਕਨੀਕ ਦੇ ਨਾਲ ਇਕ ਟੈਰਾਬਾਈਟ ਡਾਟਾ ਇਕ ਸਕਿੰਟ ਦੇ ਵਿਚ ਡਾਊਨਲੋਡ ਹੋਵੇਗਾ ਜਿਸ ਦਾ ਮਤਲਬ 30 ਮੂਵੀਜ਼ ਇਕ ਸਕਿੰਟ ਦੇ ਵਿਚ ਡਾਊਨਲੋਡ ਹੋ ਜਾਣਗੀਆਂ।
ਵਿਦੇਸ਼ਾਂ ਦੇ ਵਿਚ ਬੈਠੇ ਡਾਕਟਰ ਹੁਣ ਹੋਰ ਵਧੀਆ ਤਰੀਕੇ ਦੇ ਨਾਲ ਦੂਜੇ ਦੇਸ਼ਾਂ ਦੇ ਵਿਚ ਬੈਠੇ ਮਰੀਜ਼ਾਂ ਨੂੰ ਰੋਬੋਟ ਦੀ ਸਹਾਇਤਾ ਨਾਲ ਚੈਕ ਕਰ ਸਕਣਗੇ, ਡ੍ਰਾਈਵਰਲੈਸ ਕਾਰ ਵਰਤੋਂ ਵਿਚ ਆ ਸਕੇਗੀ ਅਤੇ ਬਹੁਤ ਕੁਝ ਅਜਿਹਾ ਹੋਣ ਵਾਲਾ ਹੈ।

Install Punjabi Akhbar App

Install
×