ਸੋਹਣੇ ਦੇਸ਼ ਵਿਚ ਭਾਰਤੀਆਂ ਦੇ ਕਾਲੇ ਕਾਰਨਾਮੇ: ਕਹਿਣ ਨੂੰ 58 ਸਾਲਾ ਸ਼ਰਮਾ ਦੀਵਾਲੀਆ ਪਰ ਘਰ ਸੋਨੇ ਤੇ ਪੈਸੇ ਨਾਲ ਭਰੀ ਰੱਖਿਆ

gold

ਨਿਊਜ਼ੀਲੈਂਡ ਦੇ ਵਿਚ ਜੇਕਰ ਤੁਹਾਨੂੰ ਕਿਸੇ ਕੰਮ ਵਿਚ ਘਾਟਾ ਪੈ ਜਾਂਦਾ ਹੈ ਤਾਂ ਕੰਮ ਚਲਾਉਣ ਵਾਲੀ ਕੰਪਨੀ ਤੇ ਮਾਲਕ ਨੂੰ ਬੈਂਕ ਵੱਲੋਂ ਦੀਵਾਲੀਆ ਐਲਾਨ ਦਿੱਤਾ ਜਾਂਦਾ ਹੈ। ਕਈ ਪ੍ਰਕਾਰ ਦੇ ਨਾਲ ਮਸਲਾ ਹੱਲ ਕਰਨ ਦੇ ਲਈ ਰਾਹਤ ਵੀ ਦਿੱਤੀ ਜਾਂਦੀ ਹੈ। ਹੁਣ ਇਹ ਕੰਮ ਵੀ ਸ਼ਾਇਦ ਨਕਲੀ ਹੋਣ ਲੱਗਾ ਹੈ। ਇਕ ਭਾਰਤੀ ਵਪਾਰੀ ਸ਼ੁਸ਼ੀਲ ਕੁਮਾਰ ਸ਼ਰਮਾ (58) ਜੋ ਕਿ ਇਥੇ ਦੇ ਇਲਾਕੇ ਮਾਊਂਟ ਰੌਸਕਿਲ ਨਾਲ ਸਬੰਧਿਤ ਹੈ, ਦੀਵਾਲੀਏ ਪਨ ਦਾ ਸ਼ਿਕਾਰ ਸੀ ਪਰ ਪੜ੍ਹਤਾਲ ਦੇ ਵਿਚ ਪਾਇਆ ਗਿਆ ਕਿ ਉਸਦੇ ਕੋਲ ਹਜ਼ਾਰਾਂ ਡਾਲਰ ਨਕਦ ਰਾਸ਼ੀ ਅਤੇ ਸੋਨੇ ਦੇ ਬਿਸਕੁਟ (ਗੋਲਡ ਬਾਰ) ਨਿਕਲੇ ਜੋ ਕਿ ਉਸਨੇ ਕਿਸੇ ਨਾ ਕਿਸੇ ਤਰੀਕੇ ਸਬੰਧਿਤ ਜਾਂਚ ਕਰ ਰਹੇ ਅਧਿਕਾਰੀਆਂ ਤੋਂ ਲੁਕੋਏ ਸਨ। ਇਸ ਉਤੇ ਇਹ ਵੀ ਦੋਸ਼ ਹਨ ਕਿ ਇਸ ਨੇ ਧੋਖੇ ਨਾਲ ਆਪਣੀ ਜਾਇਦਾਦ ਵੇਚ-ਵਾਚ ਦਿੱਤੀ  ਅਤੇ ਚਾਰ ਵਾਹਨ ਕਿਸੀ ਆਪਣੇ ਖਾਸ ਵਿਸ਼ਵਾਸ਼ ਵਾਲੇ ਵਿਅਕਤੀ ਦੀ ਕੰਪਨੀ ਨੂੰ ਦਿੱਤੇ ਹਨ। ਸ਼ਰਮਾ ਸਾਹਿਬ ਨੇ ਹੱਦ ਮੁਕਾਉਂਦਿਆਂ ਜ਼ਿੰਮੇਵਾਰ ਅਧਿਕਾਰੀਆਂ ਤੋਂ 1,95,000 ਅਤੇ 2,60,000 ਡਾਲਰ ਦੀ ਰਕਮ ਦੀ ਭਾਫ ਬਾਹਰ ਨਹੀਂ ਨਿਕਲਣ ਦਿੱਤੀ। ਦੀਵਾਲੀਏਪਨ ਦੇ ਬਾਵਜੂਦ ਉਹ ਗੈਰ ਕਾਨੂੰਨੀ ਤੌਰ ‘ਤੇ ਬਿਜ਼ਨਸ ਦੀਆਂ ਮੀਟਿੰਗਾਂ ਵੀ ਕਰਦਾ ਰਿਹਾ। ਕੇਸ ਦੀ ਪੈਰਵਾਈ ਕਰ ਰਹੇ ਅਧਿਕਾਰੀਆਂ ਕੋਲੋਂ ਇਸਨੇ 1,50,000 ਡਾਲਰ ਦੇ ਸੋਨੇ ਦੇ ਬਿਸਕੁੱਟਾਂ ਬਾਰੇ ਵੀ ਚੁੱਪ ਵੱਟੀ ਰੱਖੀ। ਕਾਗਜ਼ਾਂ ਵਿਚ ਹੇਰ ਫੇਰ ਕਰਦਿਆਂ ਉਸਨੇ 1,13, 848 ਡਾਲਰ ਕੰਪਨੀ ਬੈਂਕ ਦੇ ਖਾਤੇ ਵਿਚ ਰੱਖੇ। ਸੁਸ਼ੀਲ ਕੁਮਾਰ ਨੂੰ ਜੂਨ ਮਹੀਨੇ ਦੀਵਾਲੀਆ ਐਲਾਨਿਆ ਗਿਆ ਸੀ, ਹੁਣ ਉਸਦੀ ਅਗਲੀ ਅਦਾਲਤੀ ਤਰੀਕ ਸਤੰਬਰ ਮਹੀਨੇ ਹੈ। ਸੋ ਬੈਂਕ ਲਈ ਤਾਂ ਸ਼ਰਮਾ ਜੀ ਦੀਵਾਲੀਏ ਦੇ ਸ਼ਿਕਾਰ ਹੋਏ ਬਣੇ ਰਹੇ ਪਰ ਘਰ ਪੈਸਿਆਂ ਦੀ ਮਾਤਰਾ ਪੂਰੀ ਵੱਧਦੀ-ਫੁੱਲਦੀ ਰਹੀ।

Install Punjabi Akhbar App

Install
×