ਨਿਊ ਸਾਊਥ ਵੇਲਜ਼ ਵਿੱਚ ਛੋਟਾ ਜਹਾਜ਼ ਹੋਇਆ ਕ੍ਰੈਸ਼

57 ਸਾਲਾਂ ਦੇ ਪਾਇਲਟ ਦੀ ਮੌਤ

ਨਿਊ ਸਾਊਥ ਵੇਲਜ਼ ਦੇ ਮੱਧ-ਪੱਛਮੀ ਖੇਤਰ ਵਿੱਚ ਕੂਨਾਬਾਰਾਬਰਾਨ ਹਵਾਈ ਅੱਡੇ ਤੋਂ ਉੱਡਿਆ ਇੱਕ ਛੋਟਾ ਜਹਾਜ਼ -ਸੈਸਨਾ 172 ਜਿਸਨੂੰ ਕਿ ਇੱਕ 57 ਸਾਲਾਂ ਦਾ ਪਾਇਲਟ ਉਡਾ ਰਿਹਾ ਸੀ, ਨਿਊਅਲ ਹਾਈਵੇਅ ਉਪਰ ਹਾਦਸਾਗ੍ਰਸਤ ਹੋ ਗਿਆ ਅਤੇ ਹਾਈਵੇ ਉਪਰ ਹੀ ਜਾ ਡਿੱਗਾ।
ਉਥੋਂ ਜਾ ਰਹੇ ਇੱਕ ਹੋਰ ਵਿਅਕਤੀ ਨੇ ਉਕਤ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ 57 ਸਾਲਾਂ ਦੇ ਪਾਇਲਟ ਨੂੰ ਗਿਰੇ ਹੋਏ ਜਹਾਜ਼ ਦੇ ਕੈਬਿਨ ਵਿੱਚੋਂ ਬਾਹਰ ਕੱਢਿਆ। ਰਾਹਗੀਰ ਨੇ ਪਾਇਲਟ ਨੂੰ ਫਸਟ ਏਡ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਪੈਰਾਮੈਡੀਕਲ ਟੀਮ ਵੀ ਪਹੁੰਚ ਗਈ। ਪਾਇਲਟ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਗਈ ਪਰੰਤੂ ਉਸਨੂੰ ਬਚਾਇਆ ਨਹੀਂ ਜਾ ਸਕਿਆ। ਅਤੇ ਉਹ ਉਥੇ ਹੀ ਦਮ ਤੋੜ ਗਿਆ।
ਹਾਦਸੇ ਦੀ ਜਾਂਚ ਚੱਲ ਰਹੀ ਹੈ ਅਤੇ ਪਾਇਲਟ ਦੀ ਪਹਿਚਾਣ ਹਾਲੇ ਏ.ਟੀ.ਐਸ.ਬੀ. (The Australian Transport Safety Bureau ) ਨੇ ਜਾਹਰ ਨਹੀਂ ਕੀਤੀ ਹੈ ਜੋ ਕਿ ਜਲਦੀ ਹੀ ਕਰ ਦਿੱਤੀ ਜਾਵੇਗੀ। ਹਾਦਸੇ ਦੀ ਜਾਂਚ ਪੜਤਾਲ ਨੂੰ ਹਾਲੇ 6 ਤੋਂ 8 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।

Install Punjabi Akhbar App

Install
×