ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਤੇ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਵਿਸ਼ੇਸ਼ ਸਮਾਗਮ ਹੋਏ

ਫਰਿਜ਼ਨੋ,  18 ਨਵੰਬਰ —ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਗੁਰਦੁਆਰਾ ਅਨੰਦਗੜ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ। ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਕੀਰਤਨੀ ਜੱਥੇ ਭਾਈ ਸੋਢੀ ਸਿੰਘ ਅਤੇ ਸਾਥੀਆ ਨੇ ਰਸ ਭਿੰਨੇ ਕੀਰਤਨ ਰਾਹੀ ਹਾਜ਼ਰੀ ਭਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਮਾਰਗ ਦਰਸ਼ਨ ਅਤੇ ਜੀਵਨ ਸੰਬੰਧੀ ਵਿਚਾਰਾ ਕੀਤੀਆਂ।

ਇਸ ਉਪਰੰਤ ਸਥਾਨਕ ਗੁਰੂਘਰ ਵਿਖੇ ਚਲਾਏ ਜਾ ਰਹੇ ‘ਕਰਮਨ ਪੰਜਾਬੀ ਸਕੂਲ’ ਦੇ ਬੱਚਿਆ ਨੇ ਗੁਰਬਾਣੀ ਸ਼ਬਦ ਪੜਦੇ ਹੋਏ ਹਾਜ਼ਰੀ ਭਰੀ। ਜਦ ਕਿ ਇਸ ਸਮੇਂ ਗਾਇਕਾ ਜੋਤ ਰਣਜੀਤ ਕੌਰ ਨੇ ਜਿੱਥੇ ਗੁਰੂ ਦੀ ਮਹਿਮਾ ਵਿੱਚ ਧਾਰਮਿਕ ਗੀਤਾ ਰਾਹੀ ਹਾਜ਼ਰੀ ਭਰੀ, ਉੱਥੇ ਸੰਗਤਾਂ ਨੂੰ ਵਹਿਮਾਂ-ਭਰਮਾ ‘ਚੋ ਨਿਕਲਣ ਗੁਰਸਿੱਖੀ ਵਾਲਾ ਜੀਵਨ ਧਾਰਨ ਕਰਨ ਦੀ ਅਪੀਲ ਵੀ ਕੀਤੀ।

ਜਦ ਕਿ ਸੰਗੀਤਕ ਧੁਨਾ ‘ਤੇ ਉਨ੍ਹਾਂ ਦਾ ਸਾਥ ਅਵਤਾਰ ਗਰੇਵਾਲ ਨੇ ਦਿੱਤਾ। ਇਸ ਤੋਂ ਇਲਾਵਾ ਗੁਰਦੀਪ ਸਿੰਘ ਧਾਲੀਵਾਲ ਨੇ ਆਪਣੀ ਗਾਇਕੀ ਰਾਹੀ ਗੁਰੂ ਜੀ ਦੀ ਉਸਤਤ ਕੀਤੀ।  ਸਟੇਜ਼ ਸੰਚਾਲਨ ਕੁਲਦੀਪ ਸਿੰਘ ਕਾਲੇਕਾ ਨੇ ਕਰਦੇ ਹੋਏ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ।