ਵਿਕਟੌਰੀਆ ਵਿੱਚ ਕਰੋਨਾ ਦੇ 55 ਨਵੇਂ ਮਾਮਲੇ ਦਰਜ -ਇੱਕ ਵੈਕਸੀਨੈਸ਼ਨ ਹੱਬ ਵੀ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਦਾਖਲ

ਸਿਹਤ ਵਿਭਾਗ ਦੇ ਆਂਕੜਿਆਂ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 55 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 49 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਤੇ 25 ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਵੀ ਹਨ। ਨਵੇਂ ਮਾਮਲਿਆਂ ਵਿੱਚੋਂ 6 ਦੀ ਪੜਤਾਲ ਕੀਤੀ ਜਾ ਰਹੀ ਹੈ। ਅਤੇ 2 ਮਾਮਲੇ ਬਾਹਰੇ ਦੇਸ਼ਾਂ ਦੇ ਵੀ ਹਨ ਅਤੇ ਹੋਟਲ ਕੁਆਰਨਟੀਨ ਵਿੱਚ ਹਨ।
ਜ਼ਿਕਰਯੋਗ ਹੈ ਕਿ ਮੈਲਬੋਰਨ ਵਿੱਚਲੇ ਕਰੋਨਾ ਮਾਮਲਿਆਂ ਨੂੰ ਦੇਖਦਿਆਂ ਹੋਇਆਂ, ਉਥੇ ਦਾ ਲਾਕਡਾਊਨ 2 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ।
ਬੀਤੇ ਕੱਲ੍ਹ, ਮੈਲਬੋਰਨ ਦੇ ਦੱਖਣ-ਪੂਰਬ ਵਿਚਲੀ ਇੱਕ ਵੈਕਸੀਨੇਸ਼ਨ ਹੱਬ (ਫਰੈਂਕਸਟਨ ਕਮਿਊਨਿਟੀ ਬੇਅਸਾਈਡ ਸੈਂਟਰ) ਨੂੰ ਵੀ ਕਰੋਨਾ ਦੀਆਂ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਪਾ ਲਿਆ ਗਿਆ ਹੈ ਕਿਉਂਕਿ ਇੱਥੇ ਵੀ ਇੱਕ ਅਜਿਹੇ ਵਿਅਕਤੀ ਨੇ ਸ਼ਿਰਕਤ (ਲੰਘੇ ਸੋਮਵਾਰ ਨੂੰ) ਕੀਤੀ ਸੀ ਜਿਸਨੂੰ ਕਿ ਕਰੋਨਾ ਤਾਂ ਸੀ ਪਰੰਤੂ ਉਸਦੇ ਕੋਈ ਬਾਹਰੀ ਲੱਛਣ ਦਿਖਾਈ ਨਹੀਂ ਦੇ ਰਹੇ ਸਨ ਅਤੇ ਬੀਤੇ ਕੱਲ੍ਹ, ਵੀਰਵਾਰ ਨੂੰ ਉਸਨੂੰ ਕਰੋਨਾ ਪਾਜ਼ਿਟਿਵ ਐਲਾਨਿਆ ਗਿਆ ਸੀ। ਇਸ ਦੇ ਨਾਲ ਹੀ ਪੈਨਿੰਨਸੁਲਾ ਸਿਹਤ ਵਿਭਾਗ ਦੁਆਰਾ ਚਲਾਈ ਜਾਣ ਵਾਲੀ ਵੈਕਸੀਨੇਸ਼ਨ ਹੱਬ ਨੂੰ ਟਿਅਰ-2 ਦੀ ਸ਼੍ਰੇਣੀ ਰਾਹੀਂ ਕਰੋਨਾ ਪ੍ਰਭਾਵਿਤ ਸੂਚੀ ਵਿੱਚ ਪਾਇਆ ਗਿਆ ਹੈ ਅਤੇ ਬੀਤੇ ਸੋਮਵਾਰ ਨੂੰ 1130 ਤੋਂ ਦੁਪਹਿਰ 12:45 ਤੱਕ ਦੀ ਸੂਚੀ ਵਿੱਚ ਪਾਇਆ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਮੌਜੂਦਾ ਸਮਿਆਂ ਵਿੱਚ ਵਿਕਟੌਰੀਆ ਰਾਜ ਵਿਚ ਕਰੋਨਾ ਪ੍ਰਭਾਵਿਤ ਥਾਂਵਾਂ ਦੀ ਸੂਚੀ ਦਾ ਆਂਕੜਾ 530 ਹੋ ਚੁਕਿਆ ਹੈ।

Install Punjabi Akhbar App

Install
×