ਭੁਲੱਥ ਦੀ ਵਿਸਾਖੀ ਤੇ 52ਵਾਂ ਮਹਾਨ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ

ਭੁਲੱਥ —ਇਸ ਸਾਲ ਕਿਸਾਨ ਮਜਦੂਰ ਸੰਘਰਸ਼ ਨੂੰ ਸਮਰਪਿਤ ਭੁਲੱਥ ਚ’ ਵਿਸਾਖੀ ਕਬੱਡੀ ਕੱਪ ਹੋਵੇਗਾ। ਭੁਲੱਥ ਚ’ਕਬੱਡੀ ਮੈਚ ਸ਼ੁਰੂ ਕਰਵਾਉਣ ਵਾਲੇ ਮੋਢੀ ਭੁਲੱਥ ਦੇ ਜੰਮਪਲ ਕਬੱਡੀ ਖੇਡ ਦੇ ਪ੍ਰੇਮੀ ਮਿਲਣਸਾਰ ਅਤੇ ਸਾਊ ਸੁਭਾਅ ਦੇ ਮਾਲਿਕ ਤੇ ਪੜ੍ਹੇ ਲਿਖੇ ਸਾਡੇ  ਭੁਲੱਥ ਦੇ ਜੰਮਪਲ ਸਤਿਕਾਰਯੋਗ ਸਵਰਗੀ ਸ: ਅਵਤਾਰ ਸਿੰਘ ਬੱਲ ਜੋ ਅੱਜ ਦੁਨੀਆ ਵਿੱਚ ਨਹੀਂ ਰਹੇ ਪ੍ਰੰਤੂ ਉਹਨਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਸਵ: ਅਵਤਾਰ ਸਿੰਘ ਬੱਲ ਮੈਮੋਰੀਅਲ ਯਾਦਗਾਰੀ ਸਟੇਡੀਅਮ, ਭੁਲੱਥ ਨਜ਼ਦੀਕ ਗੁਰੂ ਘਰ ਸੰਤਸਰ ਬਾਈਪਾਸ ਭੁਲੱਥ ਵਿਖੇਂ ਉਹਨਾਂ ਦੇ ਦੋਨੇ ਹੋਣਹਾਰ ਪ੍ਰਵਾਸੀ ਸਪੁੱਤਰ ਮੋਹਨਬੀਰ ਬੱਲ ਅਤੇ   ਦਿਲਾਵਰ ਸਿੰਘ ਬੱਲ ਦੀ ਦੇਖ ਰੇਖ ਹੇਠ ਇਸ ਸਾਲ 52ਵੇਂ ਸਾਲ ਚ’ ਪ੍ਰਵੇਸ਼ ਹੋਇਆ ਕਬੱਡੀ ਕੱਪ ਕਰਵਾਇਆ ਜਾ  ਰਿਹਾ ਹੈ।ਹਰ ਸਾਲ ਦੀ ਤਰਾਂ ਇਸ ਸਾਲ ਵੀ ਕਬੱਡੀ ਕੱਪ ਲਈ ਗਰਾਂਉਂਡ ਬਣਾਉਣ ਦੀ ਜਿੰਮੇਵਾਰੀ ਭੁਲੱਥ ਦੇ ਕਬੱਡੀ ਕੋਚ ਸ: ਸਰਵਨ ਸਿੰਘ ਫੌਜੀ, ਅਤੇ ਸਵ: ਅਵਤਾਰ ਸਿੰਘ ਬੱਲ ਜੀ ਦੇ ਵੱਡੇ ਭਰਾ ਸ: ਸਰਵਨ ਸਿੰਘ ਬੱਲ ਜੀ, ਅਤੇ  ਨੋਜਵਾਨ ਪ੍ਰਭਜੋਤ ਸਿੰਘ( ਜੋਤੀ ਘੁੰਮਣ ) ਨੇ ਲਈ ਹੈ। ਜੋ ਸਵ: ਅਵਤਾਰ ਸਿੰਘ ਬੱਲ ਸਟੇਡੀਅਮ ਦੀ ਗਰਾਂਉਂਡ ਦੀ ਸਫਾਈ ਕਰਵਾ ਕਿ ‘’ਕਬੱਡੀ ਕੱਪ ‘ ਦੀ ਤਿਆਰੀ ਲਈ ਤਿਆਰ  ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਭੁਲੱਥ ਵਾਸੀ ਸਵ: ਅਵਤਾਰ ਸਿੰਘ ਜੀ ਬੱਲ ਵੱਲੋਂ ਹਰੇਕ ਵਿਸਾਖੀ ਤੇ ਭੁਲੱਥ ਵਿਖੇਂ ਕਬੱਡੀ ਮੈਚ ਸ਼ੁਰੂ ਕਰਨ ਦੀ ਪੈੜ ਪਾਈ ਸੀ ਜੋ ਪਿਛਲੇ 52 ਸਾਲਾਂ ਤੋਂ ਵਿਸਾਖੀ ਦੇ ਮੌਕੇ ਤੇ ਕਰਵਾਏ ਜਾਣ ਵਾਲੇ ਇਸ ਸਾਲਾਨਾ ਕਬੱਡੀ ਕੱਪ ਨੂੰ ਨਿਰੰਤਰ ਜਾਰੀ ਰੱਖਣ ਲਈ ਸਾਡੇ ਨਗਰ ਦੀ ਸਪੋਰਟਸ ਕਲੱਬ ਭੁਲੱਥ ਦੇ ਵੀ ਸਾਰੇ ਹੀ ਮੈਂਬਰ ਇਸ ਅਵਸਰ ਤੇ ਮੋਢੇ ਨਾਲ ਮੋਢਾ ਜੋੜ ਕਿ ਇਸ ਕੰਮ ਨੂੰ ਨੇਪ੍ਹਰੇ ਚਾੜਣ ਚ’ ਵਿਸ਼ੇਸ਼ ਸਹਿਯੋਗ ਦਿੰਦੇ ਹਨ।

Install Punjabi Akhbar App

Install
×