ਮੈਡੀਕਲ ਸਟੋਰ ਭੁਲੱਥ ਦੇ ਵੀਰਾਂ ਨੇ ਸੰਸਥਾ ਦੇ ਮੈਂਬਰ ਡਾ: ਸੁਰਿੰਦਰ ਕੱਕੜ ਨੂੰ ਡਾਇਲਸਿਸ ਸੈਂਟਰ ਲਈ 51,000 ਹਜ਼ਾਰ ਦੀ ਰਾਸ਼ੀ ਦਾਨ

ਭੁਲੱਥ, 26 ਫ਼ਰਵਰੀ (ਅਜੈ ਗੋਗਨਾ )—ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਲੋੜਵੰਦ ਮਰੀਜਾ ਲਈ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਇਲਾਕੇ ਦੇ ਐਨ ਆਰ ਆਈ ਵੀਰਾ ਅਤੇ ਪੰਜਾਬ ਵਿੱਚ ਵੱਸਦੇ ਵੀਰਾ ਭੈਣਾ ਦੀ ਮਦਦ ਨਾਲ  ਜਲਦ ਹੀ ਸਰਕਾਰੀ ਹਸਪਤਾਲ ਭੁਲੱਥ  ਵਿੱਚ ਖੁੱਲਣ ਜਾ ਰਿਹਾ ਹੈ ।ਜਿਸ ਵਿੱਚ ਸੰਸਥਾ ਦੇ ਮੈਂਬਰ ਡਾਕਟਰ ਸੁਰਿੰਦਰ ਕੁਮਾਰ ਕੱਕੜ ਜੀ ਵਲੋ ਕਾਰਜ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕਰ ਹਨ ਜਿਸ ਦੋਰਾਨ ਅੱਜ ਭੁਲੱਥ ਸਹਿਰ ਦੇ ਮੈਡੀਕਲ ਸਟੋਰ ਵਾਲੇ ਵੀਰਾ ਵਲੋ ਆਪਣੀ ਨੇਕ ਕਮਾਈ ਵਿੱਚੋ 51,000 ਹਜ਼ਾਰ  ਰੁਪਏ ਸੇਵਾ ਸੁਸਾਇਟੀ ਨੂੰ ਦਿੱਤੇ । ਮੈਡੀਕਲ ਸਟੋਰ ਵਾਲੇ ਵੀਰਾ ਵਿੱਚੋ ਡਾਕਟਰ ਮੇਹਰ ਚੰਦ ਸਿੱਧੂ,ਸ੍ਰੀ ਭੁਪਿੰਦਰ ਵਿਜ ਜੀ ਹਾਜਰ ਸਨ।ਸੰਸਥਾ ਅਤੇ ਭੁਲੱਥ ਇਲਾਕਾ ਨਿਵਾਸੀਆ ਵਲੋ ਭੁਲੱਥ ਸਹਿਰ ਦੇ ਮੈਡੀਕਲ ਸਟੋਰ ਵਾਲਿਆ ਸਾਰੇ ਹੀ ਵੀਰਾ ਦਾ ਦਿਲੋ ਬਹੁਤ ਬਹੁਤ ਧੰਨਵਾਦ ਕੀਤਾ।

Install Punjabi Akhbar App

Install
×