(20 ਜੁਲਾਈ 1969) ਅਪੋਲੋ-11 ਦੀ 50ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ 

news lasara 19722 IMG_6671

ਮਨੁੱਖੀ ਇਤਿਹਾਸ ਦੇ ਪੰਨਿਆਂ ਵਿੱਚ ਵਿਗਿਆਨਕ ਇਨਕਲਾਬ ਨੂੰ ਯੂਰਪ ਵਿਚ ਰਿਨੇਸੰਸ ਦੀ ਮਿਆਦ ਦੇ ਅੰਤ ਵਿਚ ਲਿਆ ਗਿਆ ਸੀ ਜੋ 18ਵੀਂ ਸਦੀ ਦੇ ਅੰਤ ਤੱਕ ਜਾਰੀ ਰਿਹਾ। ਇਹ ਮਨੁੱਖੀ ਜਗਿਆਸਾ, ਬੌਧਿਕ ਸਮਾਜਿਕ ਅੰਦੋਲਨ ਨੂੰ ਪ੍ਰਭਾਵਤ ਕਰਦੀ ਨਜ਼ਰੀਂ ਪੈਂਦੀ ਸੀ ਜਿਸਨੂੰ ਉਸ ਸਮੇਂ ਗਿਆਨ ਵਜੋਂ ਜਾਣਿਆ ਜਾ ਸਕਦਾ ਹੈ। ਦਰਾਅਸਲ ਵਿਗਿਆਨਕ ਇਨਕਲਾਬ ਇਕ ਤਰਾਂ ਨਾਲ ਲੜੀਵਾਰ ਘਟਨਾਵਾਂ ਦੀ ਕੜੀ ਹੀ ਸੀ ਜੋ ਆਧੁਨਿਕ ਵਿਗਿਆਨ ਦੇ ਸ਼ੁਰੂਆਤੀ ਪਸਾਰੇ ਨੂੰ ਦਰਸਾਉਂਦੀ ਹੈ। ਹੌਲੀ-ਹੌਲੀ ਗਣਿਤ, ਭੌਤਿਕ ਵਿਗਿਆਨ, ਖਗੋਲ ਵਿਗਿਆਨ, ਜੀਵ ਵਿਗਿਆਨ (ਮਨੁੱਖੀ ਅੰਗ ਵਿਗਿਆਨ ਸਮੇਤ) ਅਤੇ ਰਸਾਇਣ ਵਿਗਿਆਨ ਨੇ ਕੁਦਰਤ ਬਾਰੇ ਸਮਾਜ ਦੇ ਵਿਚਾਰਾਂ ਨੂੰ ਬਦਲਣਾ ਸ਼ੁਰੂ ਕੀਤਾ।

ਖਗੋਲ ਵਿਗਿਆਨਕ ਇਕ ਅਜਿਹਾ ਵਿਸ਼ਾਲ ਵਿਗਿਆਨਿਕ ਪੁਲਾੜ ਖੋਜ ਖੇਤਰ ਹੈ ਜਿਸ ਰਾਹੀਂ ਬਾਹਰੀ ਖਗੋਲ ਦਾ ਅਧਿਐਨ ਕੀਤਾ ਜਾਂਦਾ ਹੈ। ਜਿਸਦੀ ਅਸਲ ਸ਼ੁਰੂਆਤ ਧਰਤੀ ਵਿਗਿਆਨ, ਸਮੱਗਰੀ ਵਿਗਿਆਨ, ਜੀਵ ਵਿਗਿਆਨ, ਦਵਾਈਆਂ ਅਤੇ ਹੋਰ ਭੌਤਿਕੀ ਵਰਤਾਰਿਆਂ ਦੇ ਡੂੰਘੇ ਗਿਆਨ ਤੋਂ ਸ਼ੁਰੂ ਹੋ ਜਾਂਦੀ ਹੈ। ਕਿਉਂਕਿ, ਇਹ ਸਾਰਾ ਵਿਗਿਆਨਿਕ ਖੋਜ ਮਿਸ਼ਰਣ ਹੀ ਸਾਂਝੇ ਰੂਪ ‘ਚ ਪੁਲਾੜ ਖੋਜ ਪ੍ਰਕ੍ਰਿਆ ਨੂੰ ਸਚਾਰੂ ਕਰਦਾ ਹੈ।

news lasara 19722 IMG_6675

ਸ਼ੀਤ ਯੁੱਧ ਦੌਰਾਨ ਸੋਵੀਅਤ ਸੰਘ ਨੇ ਪੁਲਾੜ ਅਧਿਐਨ ਲਈ ਪਹਿਲਾ ਸੋਧਿਆ ਹੋਇਆ ਉਪਗ੍ਰਹਿ ਸਪੂਤਨਿਕ-1 ਨੂੰ 4 ਅਕਤੂਬਰ, 1957 ਅਤੇ 1961 ਵਿੱਚ ਯੂਰੀ ਗਗਾਰਿਨ ਨਾਂ ਦੇ ਇਨਸਾਨ ਨੂੰ ਪਹਿਲੀ ਵਾਰ ਪੁਲਾੜ ਵਿੱਚ ਭੇਜਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ। ਦੱਸਣਯੋਗ ਹੈ ਕਿ ਸਪੂਤਨਿਕ-1 ਨੂੰ ਅਮਰੀਕਾ ਦੇ ਐਕਸਪਲੋਰਰ-1 ਤੋਂ ਚਾਰ ਮਹੀਨੇ ਪਹਿਲਾਂ ਦਾਗਿਆ ਗਿਆ ਸੀ। ਅਮਰੀਕੀ ਸੈਟੇਲਾਈਟ ਐਕਸਪਲੋਰਰ-1 ਜੋ ਕਿ 1 ਫ਼ਰਵਰੀ 1958 ਨੂੰ ਸ਼ੁਰੂ ਕੀਤਾ ਗਿਆ ਸੀ। ਪੁਲਾੜ ਖੋਜ ਦੀ ਪਹਿਲੀ ਪ੍ਰਮੁੱਖ ਖੋਜ 1958 ‘ਚ ਅਮਰੀਕੀ ਐਕਸਪਲੋਰਰ- 1 ਨੇ ਹੀ ਪੁਲਾੜ ਵਿਚਲੀਆਂ ‘ਵੈਨ ਐਲਨ ਰੇਡੀਏਸ਼ਨ ਬੈਲਟਾਂ’ ਦਾ ਪਤਾ ਲਗਾ ਕੇ ਕੀਤੀ ਸੀ।

 

ਇਸ ਉਪਰੰਤ 1959 ਤੋਂ 1976 ਦੇ ਵਿਚਕਾਰ ਰੂਸੀ ਲੂਨਾ ਪ੍ਰੋਗਰਾਮ ਤਹਿਤ ਚੰਦਰਮਾ ਦੀ ਇਕ ਲੜੀ ਦੀ ਘੋਸ਼ਣਾ ਕੀਤੀ ਗਈ ਸੀ, ਜਿਸ ਵਿਚ ਚੰਦ੍ਰਾਂ ਦੇ ਰਸਾਇਣਕ ਰਚਨਾ, ਗ੍ਰੈਵਟੀ, ਤਾਪਮਾਨ, ਮਿੱਟੀ ਦੇ ਨਮੂਨੇ ਅਤੇ ਇਕ ਹੋਰ ਗ੍ਰਹਿ ਮੰਡਲ ਦੀ ਪੁਸ਼ਟੀ ਕੀਤੀ ਗਈ ਸੀ।

ਹੁਣ ਅਮਰੀਕਾ, ਸੋਵੀਅਤ ਸੰਘ ਦੇ ਦੰਦ ਖੱਟੇ ਕਰਨਾ ਚਾਹੁੰਦਾ ਸੀ। ਇਸੇ ਲਈ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ ਕੈਨਡੀ ਨੇ ਇੱਕ ਦਹਾਕੇ ਅੰਦਰ ਇਨਸਾਨ ਨੂੰ ਚੰਨ ‘ਤੇ ਭੇਜਣ ਦੀ ਠਾਣ ਲਈ ਸੀ। ਇਸੇ ਸਾਲ 1961 ਵਿਚ ਅਮਰੀਕਾ ਦੇ ਪੁਲਾੜ ਵਿਗਿਆਨੀ ਐਲਨ ਸ਼ਾਪਾਰਡ ਸਪੇਸ ਯਾਤਰਾ ਕੀਤੀ।

news lasara 19722 IMG_6672

ਹੁਣ ਵਾਰੀ ਸੀ ਅਮਰੀਕੀ ਅਪੋਲੋ-11 ਮਿਸ਼ਨ ਦੀ। ਆਓ ਜਾਣੀਏ ਕਿ ਅਪੋਲੋ-11 ਕੀ ਸੀ ਤੇ ਕਿਵੇਂ ਇਸਨੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਸਮੁੱਚੇ ਦੇਸ਼ ਦਾ ਸੁਪਨਾ ਸਕਾਰ ਕੀਤਾ ਅਤੇ ਅਮਰੀਕਾ ਨੂੰ ਪੁਲਾੜ-ਦੌੜ ਦਾ ਮੋਹਰੀ ਬਣਾਇਆ। ਅਪੋਲੋ-11 ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਸੰਗਠਤ ਮਿਸ਼ਨ ਸੀ ਜੋ ਕਿ 1969 ‘ਚ ਚਲਾਇਆ ਗਿਆ ਸੀ। ਇਸ ਮਿਸ਼ਨ ਦਾ ਅਸਲ ਮਕਸਦ ਮਨੁੱਖ ਨੂੰ ਚੰਨ ‘ਤੇ ਪਹਿਲੀ ਵਾਰ ਸਫ਼ਲਤਾ ਨਾਲ ਉਤਾਰਨਾ ਅਤੇ ਧਰਤੀ ‘ਤੇ ਸੁਰੱਖਿਅਤ ਵਾਪਸੀ ਵੀ ਕਰਵਾਉਂਣਾ ਸੀ। ਇਸ ਮਿਸ਼ਨ ਦੀ ਪੂਰਤੀ ਲਈ ਤਿੰਨ ਪੁਲਾੜ ਯਾਤਰੀ : ਨੀਲ ਆਰਮਸਟਰਾਂਗ, ਬਜ਼ ਐਲਡਰਿਨ ਤੇ ਮਾਈਕਲ ਕੌਲਿਨਜ਼ ਨੂੰ ਸ਼ਾਮਿਲ ਕੀਤਾ ਗਿਆ।

ਅਪੋਲੋ-11 ਨੂੰ ਫ਼ਲੋਰੀਡਾ (ਅਮਰੀਕਾ) ਦੇ ਮੈਰਿਟ ਟਾਪੂ ਉੱਤੇ ਸਥਿੱਤ ਕੈਨਡੀ ਪੁਲਾੜ ਕੇਂਦਰ ਤੋਂ ਸੈਟਰਨ-5 ਨਾਂ ਦੇ ਰਾਕਟ ਰਾਹੀਂ 11 ਜੁਲਾਈ 1969 ਈਃ ਨੂੰ 13:31 ਯੂਟੀਸੀ (UTC) ‘ਤੇ ਦਾਗ਼ਿਆ ਗਿਆ ਸੀ। ਅਪੋਲੋ ਯਾਨ ਦੇ ਤਿੰਨ ਭਾਗ ਸਨ :

  1. ਕਮਾਂਡਮਾਡੀਊਲ
  2. ਸਰਵਿਸਮਾਡੀਊਲ
  3. ਲੂਨਰਮਾਡੀਊਲ (ਈਗਲ)

ਕਮਾਂਡ ਮਾਡੀਊਲ ਵਿੱਚ ਤਿੰਨੋਂ ਪੁਲਾੜ ਯਾਤਰੀ ਸਵਾਰ ਸਨ। ਸਰਵਿਸ ਮਾਡੀਊਲ ਵਿੱਚ ਆਕਸੀਜਨ, ਪਾਣੀ, ਬਿਜਲੀ, ਵਗੈਰਾ ਦਾ ਭੰਡਾਰ ਰੱਖਿਆ ਗਿਆ ਸੀ ਅਤੇ ਲੂਨਰ ਮਾਡੀਊਲ ਉਹ ਭਾਗ ਸੀ ਜਿਸਨੇ ਉਹਨਾਂ ਨੂੰ ਚੰਨ ‘ਤੇ ਉਤਾਰਨਾ ਸੀ ਤੇ ਚੰਨ ਦੀ ਸਤਹ ਤੋਂ ਵਾਪਸ ਲਿਆਉਣਾ ਵੀ ਸੀ।

(ਮਾਈਕਲ ਕੋਲਿਨਜ਼ (ਵਿਚਕਾਰ), ਨੇਲ ਆਰਮਸਟਰਾਂਗ (ਖੱਭੇ); ਅਤੇ ਐਡਵਿਨ ਬਜ਼ ਐਲਡਰਿਨ ਜੂਨੀਅਰ -ਅਪੋਲੋ 11 ਦੇ ਮਿਸ਼ਨ (1969) ਦੀ ਸ਼ੁਰੂਆਤ ਤੋਂ ਪਹਿਲਾਂ)
(ਮਾਈਕਲ ਕੋਲਿਨਜ਼ (ਵਿਚਕਾਰ), ਨੇਲ ਆਰਮਸਟਰਾਂਗ (ਖੱਭੇ); ਅਤੇ ਐਡਵਿਨ ਬਜ਼ ਐਲਡਰਿਨ ਜੂਨੀਅਰ -ਅਪੋਲੋ 11 ਦੇ ਮਿਸ਼ਨ (1969) ਦੀ ਸ਼ੁਰੂਆਤ ਤੋਂ ਪਹਿਲਾਂ)

ਰਾਕਟ ਦਾਗ਼ਣ ਤੋਂ ਬਾਅਦ ਸੈਟਰਨ-5 ਦੇ ਤੀਜੇ ਪੜਾਅ ਵਿੱਚ ਪਹੁੰਚਣ ‘ਤੇ ਇਸਨੂੰ ਮੁੱਖ ਯਾਨ ਨਾਲ਼ੋਂ ਵੱਖ ਕਰ ਦਿੱਤਾ ਗਿਆ ਸੀ ਅਤੇ ਤਿੰਨ ਦਿਨਾਂ ਬਾਅਦ ਇਹ ਮੁੱਖ ਯਾਨ ਚੰਨ ਦੇ ਪੰਧ ਵਿੱਚ ਦਾਖਲ ਹੋ ਗਿਆ ਸੀ। 20 ਜੁਲਾਈ 1969 ਨੂੰ 20:17 ਯੂਟੀਸੀ (UTC) ‘ਤੇ ਪੁਲਾੜ ਯਾਤਰੀ ਨੀਲ ਆਰਮਸਟਰਾਂ ਅਤੇ ਬਜ਼ ਐਲਡਰਿਨ, ਲੂਨਰ ਮਾਡੀਊਲ (ਈਗਲ) ਰਾਹੀਂ ਚੰਨ ‘ਤੇ ਪਹੁੰਚੇ ਤੇ 6 ਘੰਟੇ 39 ਮਿੰਟਾਂ ਬਾਅਦ 21 ਜੁਲਾਈ 1969 ਨੂੰ 2:56 ਯੂਟੀਸੀ (UTC) ‘ਤੇ ਉਹ ਇਤਿਹਾਸਕ ਪਲ ਆਇਆ ਜਦੋਂ ਸਾਡੀ ਧਰਤੀ ਤੋਂ ਪਹਿਲੇ ਮਨੁੱਖ (ਨੀਲ) ਨੇ ਚੰਨ ਦੀ ਧਰਤੀ ‘ਤੇ ਪੈਰ ਧਰਿਆ। ਇਸ ਤੋਂ 19 ਮਿੰਟਾਂ ਬਾਅਦ ਬਜ਼ ਨੇ ਚੰਦਰਮਾ ਦੀ ਧਰਤੀ ਨੂੰ ਛੂਹਿਆ।

ਇਸ  ਉਪਰੰਤ ਦੋਵਾਂ ਪੁਲਾੜ ਯਾਤਰੀਆਂ ਨੇ ਕੁਝ ਕੁ ਘੰਟੇ ਚੰਦਰਮਾ ਦੀ ਸਤਹ ‘ਤੇ ਰਹਿ ਪ੍ਰਯੋਗ ਕੀਤੇ। ਅਮਰੀਕੀ ਝੰਡਾ ਝੁਲਾਇਆ ਅਤੇ ਤਸਵੀਰਾਂ ਖਿੱਚਣ ਤੋਂ ਬਾਅਦ ਵਾਪਸ ਕਮਾਂਡ ਮਾਡੀਊਲ ‘ਚ ਸੁਰੱਖਿਅਤ ਵਾਪਸੀ ਕੀਤੀ। ਕਮਾਂਡ ਮਾਡੀਊਲ ਵਿੱਚ ਪਹੁੰਚਣ ਤੋਂ ਬਾਅਦ ਹੁਣ ਧਰਤੀ ਵੱਲ ਆਖਰੀ ਪੜਾਅ ਦੀ ਵਾਪਸੀ ਸੀ। ਜਿਸਨੂੰ ਇਹਨਾਂ 8 ਦਿਨ 3 ਘੰਟੇ 18 ਮਿੰਟ ਅਤੇ 35 ਸਕਿੰਟਾਂ ਦੇ ਸਮੇਂ ਨਾਲ 24 ਜੁਲਾਈ ਨੂੰ ਉੱਤਰੀ ਅੰਧ ਮਹਾਸਾਗਰ ਵਿੱਚ ਉੱਤਰਦਿਆਂ ਮੁਕੰਮਲ ਕੀਤਾ।

ਅਮਰੀਕਾ ਦੀ ਬਰਾਬਰੀ ਕਰਨ ਬਾਬਤ 19 ਅਪ੍ਰੈਲ, 1971 ਨੂੰ ਸੋਵੀਅਤ ਯੂਨੀਅਨ ਨੇ ਸਾਲੀਟ-1 ਦੀ ਸ਼ੁਰੂਆਤ ਕੀਤੀ, ਜੋ ਕਿ ਉਸ ਸਮੇਂ ਦਾ ਪਹਿਲਾ ਪੁਲਾੜ ਸਟੇਸ਼ਨ ਸੀ। ਪਰ, ਇਹ 23 ਦਿਨ ਦਾ ਮਿਸ਼ਨ, ਉਦਾਸੀਨ ਤੌਰ ਤੇ ਟ੍ਰਾਂਸਪੋਰਟ ਦੁਰਘਟਨਾਵਾਂ ਦੁਆਰਾ ਬਰਬਾਦ ਹੋਇਆ। ਇਸ ਉਪਰੰਤ 14 ਮਈ, 1973 ਨੂੰ ‘ਸੈਟਰਨ ਵੀ ਰਾਕਟ’ ਦੀ ਮੱਦਦ ਨਾਲ ਪਹਿਲੇ ਅਮਰੀਕਨ ‘ਸਕਾਈਲੈਬ’ ਸਪੇਸ ਸਟੇਸ਼ਨ ਦੀ ਸ਼ੁਰੂਆਤ ਕੀਤੀ। ਜਿਸਨੂੰ ਤਕਰੀਬਨ 24 ਹਫਤਿਆਂ ਲਈ ਵਰਤਿਆ ਗਿਆ ਸੀ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਨੇ ਇਸ ਇਤਹਾਸਕ ਪੁਲਾੜ ਪ੍ਰਾਪਤੀ ਨਾਲ ਸੋਵੀਅਤ ਨੂੰ ਪੁਲਾੜ ਦੌੜ ਵਿੱਚ ਪਿੱਛੇ ਛੱਡ ਕੇ ਆਪਣਾ ਮਕਸਦ ਪੂਰਾ ਕੀਤਾ ਅਤੇ ਨਾਲ਼ ਹੀ ਰਾਸ਼ਟਰਪਤੀ ਜੌਹਨ ਐੱਫ ਕੈਨਡੀ ਦੇ ਬਚਨਾਂ ਨੂੰ ਸਾਕਾਰ ਕੀਤਾ।

Install Punjabi Akhbar App

Install
×