ਦੇਸ਼ ਵਿੱਚ ਮਿਲਦੇ ਏਸ਼ੀਆਈ ਖਾਣਿਆਂ ਵਿੱਚੋਂ 50% ਹਾਨੀਕਾਰਕ

ਇੱਕ ਤਾਜ਼ਾ ਰਿਪੋਰਟ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਅੰਦਰ ਮਾਲ ਅਤੇ ਸਟੋਰਾਂ ਵਿੱਚ ਵਿਕ ਰਹੇ ਏਸ਼ੀਆਈ ਖਾਣਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਠੀਕ ਨਹੀਂ ਹਨ ਅਤੇ ਇਨ੍ਹਾਂ ਦੇ ਖਾਣ ਨਾਲ ਇਨਸਾਨਾਂ ਨੂੰ ਕਈ ਤਰਾ੍ਹਂ ਦੀਆਂ ਅਲਰਜੀਆਂ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਮੈਲਬੋਰਨ ਵਿਚਲੇ ਛੇ ਏਸ਼ੀਆਈ ਗਰੋਸਰੀ ਸਟੋਰਾਂ ਤੋਂ ਲਏ ਗਏ 50 ਨਮੂਨਿਆਂ ਵਿਚੋਂ 46% ਖਰਾਬ ਪਾਏ ਗਏ ਹਨ ਅਤੇ ਇਨਾ੍ਹਂ ਵਿਚੋਂ ਵੀ ਤਕਰੀਬਨ 18% ਤਾਂ ਹਾਨੀਕਾਰਕ ਬੈਕਟੀਰੀਆ ਨਾਲ ਵੀ ਲੈਸ ਪਾਏ ਗਏ ਹਨ ਜਿਨਾ੍ਹਂ ਵਿੱਚ ਕਿ ਕਈ ਤਰਾ੍ਹਂ ਦੇ ਹਾਨੀਕਾਰਕ ਕੀਟਾਣੂ ਮੌਜੂਦ ਹਨ। ਇਨਾ੍ਹਂ ਖਾਣਿਆਂ ਵਿੱਚ ਅੰਡੇ, ਗਲੂਟਨ, ਦੁਧ ਅਤੇ ਮੁੰਗਫਲੀ, ਪਹਿਲਾਂ ਤੋਂ ਹੀ ਬਣੇ ਬਣਾਹੈ ਸੂਪ, ਜੈਮ, ਬਿਸਕੁਟ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਸ਼ਾਮਿਲ ਹਨ। ਇਹ ਵਸਤੂਆਂ ਚੀਨ, ਥਾਈਲੈਂਡ, ਦੱਖਣੀ ਕੋਰੀਆ ਆਦਿ ਦੇਸ਼ਾਂ ਤੋਂ ਹਨ। ਜ਼ਿਕਰਯੋਗ ਹੈ ਕਿ 1997 ਤੋਂ 2005 ਤੱਕ ਖਾਣਿਆਂ ਤੋਂ ਬਿਮਾਰ ਹੋਣ ਵਾਲੇ ਉਪਭੋਗਤਾਵਾਂ ਦੀ ਸੂਚੀ ਵਿੱਚ 350% ਤੱਕ ਦਾ ਵਾਧਾ ਹੋਇਆ ਸੀ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਦਾ ਮਿਕਦਾਰ ਹੋਰ ਵੀ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।