ਫ੍ਰੀ ਡਾਇਲਸਿਸ ਸੈਂਟਰ ਲਈ ਦਿੱਤੀ 50,000 ਹਜ਼ਾਰ ਦੀ ਰਾਸ਼ੀ

ਭੁਲੱਥ —ਸਾਡੇ ਭੁਲੱਥ ਇਲਾਕੇਂ ਦੇ ਬਹੁਤ ਹੀ ਸਤਿਕਾਰਯੋਗ ਸ. ਮੱਖਣ ਸਿੰਘ ਘੁੰਮਣ ਰਿਟਾਇਰਡ ਪੀ.ਟੀ ਮਾਸਟਰ ਭੁਲੱਥ) ਅਤੇ ਉਹਨਾਂ ਦੇ ਇਕੱਲੀ ਚ’ ਰਹਿੰਦੇ ਸਪੁੱਤਰ ਸ: ਸਰਬਜੀਤ ਸਿੰਘ ਘੁੰਮਣ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ  ਦਿੱਲੀ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਵਾਲਿਆ ਲਈ ਭੁਲੱਥ ਅਤੇ ਉਨਾ ਦੇ ਜੱਦੀ ਪਿੰਡ ਮਿਰਜਾਪੁਰ ਤੋ  ਜਾਣ ਵਾਲੇ  ਹਰੇਕ ਟਰੈਕਟਰ ਅਤੇ ਕਾਰ ਵਾਲੇ ਨੂੰ 3100 ਰੁਪਏ ਦਾ ਡੀਜ਼ਲ ਦਿੱਤਾ ਸੀ।ਜੋ ਬਹੁਤ ਸਲਾਘਾਯੋਗ ਸੀ।ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਕਿ ਜਲਦ ਹੀ ਸਰਕਾਰੀ ਹਸਪਤਾਲ ਭੁਲੱਥ ਮਾਰਚ ਦੇ ਪਹਿਲੇ ਹਫਤੇ ਵਿੱਚ ਸੁਰੂ ਹੋਣ ਜਾ ਰਿਹਾ ਹੈ.ਉਸ ਲਈ ਅੱਜ ਫਿਰ ਸਰਦਾਰ ਸਰਬਜੀਤ ਸਿੰਘ ਘੁੰਮਣ ਪੁੱਤਰ ਸਰਦਾਰ  ਮੱਖਣ ਸਿੰਘ ਘੁੰਮਣ ਰਿਟਾਇਰ ਪੀ. ਟੀ ਮਾਸਟਰ(ਇਟਲੀ) ਵੱਲੋਂ ਭੁਲੱਥ ਵਿਖੇ ਖੁੱਲ ਰਹੇ ਫ੍ਰੀ ਡਾਇਲਸਿਸ ਸੈਟਰ ਲਈ 50000(ਪੰਜਾਹ ਹਜ਼ਾਰ) ਰੁਪਏ ਸੰਸਥਾ ਨੂੰ ਦਿੱਤੇ।ਘੁੰਮਣ ਪਰਿਵਾਰ ਹਮੇਸ਼ਾ ਹੀ ਲੋੜਵੰਦ ਪਰਿਵਾਰਾ ਦੀ ਮਦਦ ਅਤੇ ਪੰਜਾਬ ਵਿੱਚ ਭਲਾਈ ਕਾਰਜਾ ਵਿੱਚ ਞਧ ਚੜ ਕੇ ਹਿੱਸਾ ਲੈਂਦੇ ਹਨ ।ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ  ਅਤੇ ਭੁਲੱਥ ਇਲਾਕਾ ਨਿਵਾਸੀਆ ਵਲੋ ਸਰਬਜੀਤ ਸਿੰਘ ਘੁੰਮਣ ਪੁੱਤਰ ਸ ਮੱਖਣ ਸਿੰਘ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ।

Welcome to Punjabi Akhbar

Install Punjabi Akhbar
×