ਆਸਟ੍ਰੇਲੀਆ ਵਿੱਚ ਹਰ ਸਾਲ ਹੁੰਦੇ ਹਨ 500 ਵੀਜ਼ਾ ਸਕੈਮ

ਗ੍ਰਹਿ ਤਾਲਮੇਲ ਵਿਭਾਗ ਦੇ ਮਾਈਗ੍ਰੇਸ਼ਨ ਫਰਾਡ ਡਿਵਿਜ਼ਨ ਨੇ ਇੱਕ ਖੁਲਾਸੇ ਵਿੱਚ ਕਿਹਾ ਹੈ ਕਿ ਪਿਛਲੇ ਤਕਰੀਬਨ 5 ਸਾਲ ਅੰਦਰ ਵੀਜ਼ਿਆਂ ਦੇ ਮਾਮਲਿਆਂ ਸਬੰਧੀ 2,796 ਫਰਾਡ ਦੇ ਕੇਸ ਦਰਜ ਹੋਏ ਹਨ। ਕੁੱਝ ਮਾਹਿਰਾਂ ਨੇ ਇਸ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਇਹ ਮਾਮਲੇ ਤਾਂ ਉਹ ਹਨ ਜੋ ਕਿ ਸਾਹਮਣੇ ਆ ਗਏ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਮਾਮਲੇ ਪਰਦੇ ਪਿੱਛੇ ਚਲਦੇ ਹੀ ਰਹਿੰਦੇ ਹਨ। ਇਹ ਮਾਮਲੇ ਵੀ ਤਾਂ ਸਾਹਮਣੇ ਆਏ ਜਦੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੇ ਗਏ ਤਾਂ 1 ਜੁਲਾਈ 2014 ਤੋਂ ਸਤੰਬਰ 2019 ਤੱਕ ਦੇ ਮਾਮਲਿਆਂ ਬਾਰੇ ਖ਼ੁਲਾਸਾ ਕੀਤਾ ਗਿਆ। ਵਿਭਾਗ ਨੇ ਵੀ ਮੰਨਿਆ ਕਿ 56 ਤੋਂ ਜ਼ਿਆਦਾ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਜਿਨਾਂ ਵਿੱਚ ਕਿ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਕੁੱਝ ਵੀਜ਼ਾ ਐਜੰਟਾਂ ਦੁਆਰਾ ਵੀ ਗੈਰ ਕਾਨੂੰਨੀ ਤਰੀਕਿਆਂ ਨਾਲ ਬਾਹਰੀ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਆਉਣ ਅਤੇ ਇੱਥੇ ਕੰਮ ਕਾਜ ਕਰਨ ਵਿੱਚ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।