
(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਆਪਣੇ ਐਲਾਨਾਂ ਦੌਰਾਨ ਰਾਜ ਅੰਦਰ ਕਰੋਨਾ ਕਾਰਨ ਕੁੱਝ ਮਨਾਹੀਆਂ ਦੇ ਚੱਲਦਿਆਂ ਹੋਰ ਰਾਹਤਾਂ ਦੇ ਐਲਾਨ (ਵੀਰਵਾਰ-ਸ਼ੁਕਰਵਾਰ ਅੱਧੀ ਰਾਤ (ਫਰਵਰੀ 26) 12:01 ਤੋਂ ਲਾਗੂ) ਵੀ ਕੀਤੇ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਵਿਆਹ ਸ਼ਾਦੀਆਂ ਮੌਕੇ, ਘਰਾਂ ਅੰਦਰ 50 ਲੋਕ ਇਕੱਠੇ ਹੋ ਸਕਦੇ ਹਨ ਅਤੇ ਆਵਾਜਾਈ ਚਲਦੀ ਰਹਿਣੀ ਚਾਹੀਦੀ ਹੈ।
ਅਜਿਹੇ ਮੌਕਿਆਂ ਉਪਰ 30 ਲੋਕ ਇਕੱਠੇ ਡਾਂਸ ਆਦਿ ਕਰ ਸਕਦੇ ਹਨ ਪਰੰਤੂ ਡਾਂਸਿੰਗ ਫਲੌਰ ਉਪਰ ਉਨ੍ਹਾਂ ਦਾ ਆਵਾਗਮਨ ਚਲਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਵਿਆਹ ਸ਼ਾਦੀਆਂ ਦੇ ਮੌਕੇ ਉਪਰ ਉਹ ਹਾਲੇ ਜਾਰੀ 300 ਵਿਅਕਤੀਆਂ ਵਾਲੀ ਸ਼ਰਤ ਨੂੰ ਅਗਲੇ ਹਫਤਿਆਂ ਵਿੱਚ ਵਿਅਕਤੀਆਂ ਦੀ ਗਿਣਤੀ ਵਧਾਉਣ ਬਾਰੇ ਵੀ ਸੋਚ ਰਹੇ ਹਨ।
ਜਿਮ ਆਦਿ ਵਰਗੀਆਂ ਕਸਰਤਾਂ ਵਾਲੀ ਥਾਂ ਉਪਰ 4 ਵਰਗ ਮੀਟਰ ਦਾ ਨਿਯਮ ਲਾਗੂ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ 50 ਲੋਕ ਇਕੱਠੇ ਹੋ ਸਕਦੇ ਹਨ।
ਪੂਜਾ ਅਤੇ ਹੋਰ ਧਾਰਮਿਕ ਥਾਵਾਂ ਵਾਲੇ ਇਕੱਠ ਨੂੰ 30 ਵਿਅਕਤੀਆਂ ਤੱਕ ਵਧਾ ਦਿੱਤਾ ਗਿਆ ਹੈ ਪਰੰਤੂ ਥਾਂ ਦੀ ਸਮਰੱਥਾ ਦੇ ਮੁਤਾਬਿਕ ਇੱਥੇ ਵੀ 4 ਵਰਗ ਮੀਟਰ ਵਾਲਾ ਨਿਯਮ ਲਾਗੂ ਰਹੇਗਾ ਅਤੇ ਲੋਕਾਂ ਨੂੰ ਫੇਸ-ਮਾਸਕ ਵੀ ਪਾਉਣੇ ਪੈਣਗੇ।
ਸਿਨੇਮਾ ਵਿੱਚ 100% ਬੈਠਣ ਦੀ ਸਮਰੱਥਾ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਇਹ ਸਥਿਤੀਆਂ ਨੂੰ 17 ਮਾਰਚ ਤੱਕ ਵਾਚਿਆ ਜਾਵੇਗਾ ਅਤੇ ਜੇਕਰ ਕਰੋਨਾ ਮਾਮਲਿਆਂ ਵਿੱਚ ਕੋਈ ਇਜ਼ਾਫ਼ਾ ਨਹੀਂ ਹੁੰਦਾ ਤਾਂ ਫੇਰ ਹੋਰ ਰਿਆਇਤਾਂ ਦਾ ਐਲਾਨ ਵੀ ਫੌਰਨ ਕਰ ਦਿੱਤਾ ਜਾਵੇਗਾ।