ਨਿਊ ਸਾਊਥ ਵੇਲਜ਼ ਵਿੱਚ ਰੈਸਟੋਰੈਂਟ ਅਤੇ ਪੱਬਾਂ ਅੰਦਰ 1 ਜੂਨ ਤੋਂ 50 ਲੋਕਾਂ ਦੇ ਬੈਠਣ ਦੀ ਇਜਾਜ਼ਤ

(ਐਸ.ਬੀ.ਐਸ.) ਨਵੇਂ ਹੁਕਮਾਂ ਅਨੁਸਾਰ ਨਿਊ ਸਾਊਥ ਵੇਲਜ਼ ਵਿੱਚ ਰੈਸਟੋਰੈਂਟ, ਕੈਫੇ, ਅਤੇ ਪੱਬਾਂ ਅੰਦਰ ਇੱਕ ਜੂਨ ਤੋਂ 50 ਲੋਕਾਂ ਦੇ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ -ਬਸ਼ਰਤੇ ਕਿ ਉਕਤ ਸਥਾਨਾਂ ਉਪਰ ਉਨਾ੍ਹਂ ਦੇ ਬੈਠਣ ਆਦਿ ਦੀ ਪੂਰੀ ਥਾਂ ਹੋਣੀ ਚਾਹੀਦੀ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਨੁਸਾਰ ‘ਵੈਨਿਯੂਜ਼’ ਵਿੱਚ ਹਾਲੇ ਵੀ ਬਹੁਤ ਸਖ਼ਤ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇਗੀ ਜਿਵੇਂ ਕਿ ਕਿਸੇ ਵੀ ਵੈਨਿਯੂ ਅੰਦਰ ਇੱਕ ਬੰਦੇ ਵਾਸਤੇ ਸਹੀ ਸਹੀ 4 ਵਰਗ ਮੀਟਰ ਦੀ ਥਾਂ ਜ਼ਰੂਰੀ ਹੈ। ਵਾਧੂ ਦੀ ਬੁਕਿੰਗ ਅੰਦਰ 10 ਤੋਂ ਜ਼ਿਆਦਾ ਬੰਦਿਆਂ ਉਪਰ ਪਾਬੰਧੀ ਰਹੇਗੀ ਅਤੇ ਸਾਰਿਆਂ ਵਾਸਤੇ ਬੈਠਣ ਦੀ ਥਾਂ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਅਜਿਹੀਆਂ ਥਾਵਾਂ ਉਪਰ ਸਿਰਫ 10 ਲੋਕਾਂ ਲਈ ਹੀ ਇਜਾਜ਼ਤ ਹੈ।

Install Punjabi Akhbar App

Install
×