ਰਾਸ਼ਟਰਮੰਡਲ ਖੇਡਾਂ ਲਈ ਆਸਟਰੇਲੀਆ ਆਏ 50 ਅਥਲੀਟ ਲਾਪਤਾ 

ਸੈੰਕੜਿਆਂ ਨੇ ਸ਼ਰਨ ਲਈ ਅਰਜ਼ੀਆਂ ਲਾਈਆਂ

(ਕੈਮਰੂਨ ਦੀ ਐਰਕੈੰਜਲੀਨ ਫ਼ੌਦਜੀ ਲਾਪਤਾ ਹੋਣ ਵਾਲੇ ਅਥਲੀਟਾਂ 'ਚੋੰ ਇੱਕ ਹੈ )
(ਕੈਮਰੂਨ ਦੀ ਐਰਕੈੰਜਲੀਨ ਫ਼ੌਦਜੀ ਲਾਪਤਾ ਹੋਣ ਵਾਲੇ ਅਥਲੀਟਾਂ ‘ਚੋੰ ਇੱਕ ਹੈ )

(ਮੈਲਬਰਨ)  ਆਸਟਰੇਲੀਆ ਦੇ ਗੋਲਡ ਕੋਸਟ ਸ਼ਹਿਰ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲੈਣ ਆਏ 50 ਅਥਲੀਟ ਮੁਲਕ ਵਿੱਚ ਹੀ ਖਿਸਕ ਗਏ ਹਨ ਇਹ ਪੁਸ਼ਟੀ ਸਰਕਾਰੀ ਬੁਲਾਰੇ ਵੱਲ੍ਹੋੰ ਕੀਤੀ ਗਈ ਹੈ

ਇੰਮੀਗਰੇਸ਼ਨ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਇੰਨ੍ਹਾਂ ਤੋਂ ਇਲਾਵਾ ਖੇਡਾਂ ਦੇ ਮਕਸਦ ਨਾਲ ਇੱਥੇ ਆਏ ਕਰੀਬ 200 ਲੋਕਾਂ ਨੇ ਸ਼ਰਨ ਲੈਣ ਦੀਆਂ ਅਰਜ਼ੀਆੰ ਦਾਖਲ ਕਰ ਦਿੱਤੀਆਂ ਹਨ ਜਿੰਨ੍ਹਾਂ ਨੂੰ ਕੇਸਾੰ ਦੇ ਫ਼ੈਸਲੇ ਤੱਕ ਵੀਜ਼ੇ ਦਿੱਤੇ ਗਏ ਹਨ

ਖੇਡਾਂ ਦੌਰਾਨ ਹੀ ਉਡਾਰੀ ਮਾਰਨ ਵਾਲੇ ਅਥਲੀਟਾਂ ਅਤੇ ਗੈਰਕਾਨੂੰਨੀ ਹੋਣ ਵਾਲਿਆੰ ਨੂੰ ਆਸਟਰੇਲੀਆ ਨੇ ਦੇਸ਼ ਨਿਕਾਲਾ ਦੇਣ ਦੀ ਪਹਿਲਾਂ ਹੀ ਚਿਤਾਵਨੀ ਦੇ ਰੱਖੀ ਹੈ ਕਿਉਂ ਕਿ ਹੋਰਨਾਂ ਕੌਮਾਂਤਰੀ ਸਮਾਗਮਾਂ ਦੇ ਮੁਕਾਬਲੇ ਰਾਸ਼ਟਰਮੰਡਲ ਖੇਡਾਂ ਚ ਰਫ਼ੂਚੱਕਰ ਹੋਣ ਵਾਲਿਆੰ ਦੀ ਿਗਣਤੀ ਬਹੁਤ ਜ਼ਿਆਦਾ ਹੈ ਅਤੇ ਇੰਨ੍ਹਾਂ ‘ਚ ਅਫ਼ਰੀਕੀ ਖਿੱਤੇ ਦੇ ਲੋਕ ਜਿਆਦਾ ਹਨ ਅਤੇ ਉਗਾੰਡਾ ,   ਰਵਾਡਾੰ ਨਾਲ ਸੰਬੰਧਿਤ ਤਾਂ ਪੂਰੇ ਵਫ਼ਦ ਹੀ 14 ਅਪ੍ਰੈਲ ਨੂੰ ਇੰਮੀਗਰੇਸ਼ਨ ਤੋਂ ਅੱਖੋੰ ਪਰੋਖੇ ਹੋ ਗਏ

15 ਅਪ੍ਰੈਲ ਨੂੰ ਖ਼ਤਮ ਹੋਈਆੰ ਇੰਨ੍ਹਾਂ ਖੇਡਾੰ ਦੇ ਬਹਾਨੇ ਇੰਨ੍ਹਾੰ ਅਥਲੀਟਾਂ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਦਿਆਂ ਗ੍ਰਹਿ ਮਾਮਲਿਆੰ ਬਾਰੇ ਵਿਭਾਗ ਦੀ ਪ੍ਰਤਿਨਿਧ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇੰਨ੍ਹਾਂ ਨੇ ਹਾਲੇ ਮੁਲਕ ਨਹੀੰ ਛੱਡਿਆ ਸਥਾਨਕ ਮੀਡੀਏ ਨੇ ਪਹਿਲਾੰ ਇਹ ਗਿਣਤੀ ਸੌ ਦੇ ਕਰੀਬ ਦੱਸੀ ਸੀ

2006 ‘ਚ ਆਸਟਰੇਲੀਆ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਉਡਾਰੀ ਮਾਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ ਸੀ

(ਤੇਜਸ਼ਦੀਪ ਸਿੰਘ ਅਜਨੌਦਾ)

tejashdeep@gmail.com

Install Punjabi Akhbar App

Install
×