ਦਿਸੰਬਰ 4 ਨੂੰ ਗੋਲਫ ਪ੍ਰੇਮੀਆਂ ਨੂੰ “ਸਟੇਡੀਅਮ ਆਸਟ੍ਰੇਲੀਆ” ਵਿਖੇ ਸੱਦਾ

ਖੇਡਾਂ ਦੇ ਵਿਭਾਗ ਦੇ ਕਾਰਜਕਾਰੀ ਮੰਤਰੀ ਜਿਓਫ ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਗਲੇ ਮਹੀਨੇ ਦੀ 4 ਦਿਸੰਬਰ ਨੂੰ ਸਟੇਡੀਅਮ ਆਸਟ੍ਰੇਲੀਆ ਵਿਖੇ ਗੋਲਫ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹਰ ਪੈਮਾਨੇ ਦੇ ਖਿਡਾਰੀਆਂ ਨੂੰ 2020 ਜੀ9 ਸਟੇਡੀਅਮ ਗੋਲਫ ਵਾਸਤੇ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸਰਕਾਰ ਦੇ ਦੂਸਰੇ ਉਦਮੀ ਕਦਮਾਂ ਵਿੱਚ ਹੁਣ ਉਕਤ ਗੋਲਫ ਕਲੱਬ ਦਾ ਇਹ ਮੌਕਾ ਵੀ ਸ਼ਾਮਿਲ ਹੋ ਗਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਅਤੇ ਖੇਡਾਂ ਪ੍ਰਤੀ ਕਿੰਨੀ ਉਸਾਰੂ ਹੈ। ਉਨ੍ਹਾਂ ਇਹ ਵੀ ਕਿਹਾ ਕਿ 9 ਹੋਲਜ਼ ਤੋਂ ਬਾਅਦ ਗੋਲਫ ਦੇ ਖਿਡਾਰੀਆਂ ਲਈ ਸਟੇਡੀਅਮ ਦੇ ਗੋਲਫ ਕਲੱਬ ਹਾਊਸ ਵਿਖੇ ਇੱਕ ਛੋਟੀ ਜਿਹੀ ਰਿਫਰੈਸ਼ਮੈਂਟ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ ਹੈ ਅਤੇ ਕੋਵਿਡ-19 ਦੀ ਨਿਯਮਾਂਵਲੀ ਦੇ ਤਹਿਤ ਇਹ ਕਾਰਜ ਵੀ ਸਿਰੇ ਚਾੜ੍ਹਿਆ ਜਾਵੇਗਾ। 4 ਦਿਸੰਬਰ ਨੂੰ ਸਵੇਰੇ 7:30 ਉਪਰ ਗੇਟ ਖੋਲ੍ਹੇ ਜਾਣਗੇ। ਸਰਕਾਰ ਵੱਲੋਂ ਲਗਾਈਆਂ ਗਈਆਂ ਕਰੋਨਾ ਦੀਆਂ ਪਾਬੰਧੀਆਂ ਅਤੇ ਸ਼ਰਤਾਂ ਦਾ ਪੂਰਨ ਤੌਰ ਤੇ ਪਾਲਣ ਕੀਤਾ ਜਾਵੇਗਾ। ਇਸ ਆਯੋਜਨ ਦੀਆਂ ਟਿਕਟਾਂ ਬੀਤੇ ਕੱਲ੍ਹ 20 ਨਵੰਬਰ ਤੋਂ ‘ਟਿਕੇਟੇਕ’ ਉਪਰ ਵਿਕਣੀਆਂ ਸ਼ੁਰੂ ਵੀ ਹੋ ਚੁਕੀਆਂ ਹਨ।

Install Punjabi Akhbar App

Install
×