ਲੇਬਰ ਪਾਰਟੀ ਵਲੋ 457 ਵੀਜ਼ੇ ਨੂੰ ਸ਼ਖਤ ਕਰਨ ਤੇ ਦੁਬਾਰਾ ਰੀਵੀਉ ਕਰਨ ਦੇ ਦਿੱਤੇ ਸੰਕੇਤ

ce414a351014bc020c6639ba598a1f4f

ਆਸਟ੍ਰੇਲੀਆ ‘ਚ 2 ਜੁਲਾਈ ਨੂੰ ਹੋ ਰਹੀਆ ਸੰਘੀ ਚੋਣਾਂ ਦਾ ਸਮਾਂ ਜਿਵੇ ਜਿਵੇ ਨੇੜੇ ਆ ਰਿਹਾ ਉਵੇ ਹੀ ਪ੍ਰਮੁੱਖ ਪਾਰਟੀਆ ਵਲੋ ਨਵੇ-ਨਵੇ ਰਾਜਸੀ ਪੱਤੇ ਖੇਡੇ ਜਾ ਰਹੇ ਹਨ ਜਿਥੇ ਲੇਬਰ ਪਾਰਟੀ ਨੇ ਸੱਤਾ ਵਿਚ ਆਉਣ ‘ਤੇ ਮਾਪਿਆ ਦੇ ਮੋਜੁਦਾ 12 ਮਹੀਨੇ ਦੇ ਵੀਜ਼ੇ ਨੂੰ ਵਧਾ ਕੇ 3 ਸਾਲ ਤੱਕ ਕਰਨ ਦਾ ਵਾਅਦਾ ਕੀਤਾ ਹੈ ਉੱਥੇ ਸੱਤਾਧਾਰੀ ਲਿਬਰਲ ਪਾਰਟੀ ਨੇ ਪ੍ਰਵਾਸੀ ਵੋਟ ਬੈਕ ਨੂੰ ਆਪਣੇ ਵੱਲ ਝੁਕਾਉਣ ਲਈ ਜੇਕਰ ਉਹਨਾਂ ਦਾ ਗਠਜੋੜ ਮੁੜ ਸੱਤਾ ਵਿਚ ਆਇਆ ਤਾ ਕੁਝ ਸ਼ਰਤਾ ਨਾਲ ਮਾਪਿਆ ਦੇ ਪੰਜ ਸਾਲ ਦੇ ਮਿਆਦ ਵਾਲੇ ਵੀਜ਼ੇ ਦਾ ਐਲਾਨ ਕਰ ਦਿੱਤਾ ਹੈ।ਇਸ ਦੇ ਨਾਲ ਹੀ ਬੀਤੇ ਕਲ੍ਹ ਵਿਰੋਧੀ ਧਿਰ ਦੇ ਨੇਤਾ ਤੇ ਲੇਬਰ ਪਾਰਟੀ ਦੇ ਮੁੱਖੀ ਬਿੱਲ ਸ਼ੋਟਰਨ ਨੇ ਸਥਾਨਕ ਵੋਟਰਾ ਨੂੰ ਆਪਣੀ ਪਾਰਟੀ ਵੱਲ ਆਕਰਸ਼ਿਤ ਕਰਨ ਲਈ ਨਵਾ ਰਾਜਸੀ ਪੱਤਾ ਖੇਡਦਿਆ ਵਿਦੇਸ਼ੀ ਕਾਮਿਆਂ ਦੇ 457 ਵੀਜ਼ੇ ਦੀ ਨੀਤੀ ਨੂੰ ਸਖਤ ਕਰਨ ਸਬੰਧੀ ਅਹਿਮ ਐਲਾਨ ਕਰਦਿਆ ਕਾਰੋਬਾਰੀਆ ਨੂੰ ਕਿੱਤਾਮੁਖੀ ਸ਼੍ਰੇਣੀ ਵਿਚ ਵਿਦੇਸ਼ੀ ਕਾਮੇ ਨੂੰ ਸਪਾਸਰ ਕਰਨ ਤੋ ਪਹਿਲਾ ਘੱਟ ਤੋ ਘੱਟ ਚਾਰ ਹਫਤੇ ਨੋਕਰੀ ਦੇ ਲਈ ਇਸ਼ਤਿਹਾਰ ਦੇਣਾ ਪਵੇਗਾ ਸਥਾਨਕ ਲੋਕਾ ਨੂੰ ਨੋਕਰੀ ਵਿਚ ਪਹਿਲ ਦੇਣ ਲਈ ਪਹਿਲਕਦਮੀ ਕਰਨੀ ਪਵੇਗੀ।457 ਵੀਜ਼ਾ ਜੋ ਕਿ ਵਿਦੇਸ਼ੀ ਕਾਮੇ ਤੇ ਖਾਸਕਰ ਵਿਦਿਆਰਥੀ ਵਰਗ ਲਈ ਬਹੁਤ ਹੀ ਅਹਿਮ ਵੀਜ਼ਾ ਹੈ ਕਾਰੋਬਾਰੀ ਨੂੰ ਜੇਕਰ ਕੁਲ ਗਿਣਤੀ ਤੋ ਅੱਧੇ ਤੋ ਜਿਆਦਾ ਵਰਕਰ 457 ਵੀਜ਼ੇ ਤੇ ਹਨ ਤੇ ਹੋਰ 457 ਵੀਜ਼ੇ ਅਧੀਨ ਵਰਕਰ ਕੰਮ ਤੇ ਰੱਖਣੇ ਚਾਹੁੰਦਾ ਹੈ ਤਾ ਕਾਰੋਬਾਰੀ ਨੂੰ ਹਰੇਕ ਵਰਕਰ ਦੇ ਲਈ 1500 ਡਾਲਰ ਜਿਆਦਾ ਫੀਸ ਦੇਣੀ ਪਵੇਗੀ।ਉਨ੍ਹਾ ਕਿਹਾ ਕਿ ਲੇਬਰ ਪਾਰਟੀ ਵਰਕਿੰਗ ਹੋਲੀਡੇ ਵੀਜ਼ਾ ਤੇ ਵਿਦਿਆਰਥੀ ਵੀਜ਼ਾ ਦੇ ਲਈ ਜਲਦੀ ਹੀ ਸੁਤੰਤਰ ਰੀਵੀਉ ਕਮੀਸ਼ਨ ਦਾ ਗਠਨ ਵੀ ਕਰਨਗੇ।

(ਸੁਰਿੰਦਰ ਪਾਲ ਖੁਰਦ)

spsingh997@yahoo.com.au

Install Punjabi Akhbar App

Install
×