ਓਡੀਸ਼ਾ ‘ਚ ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 45 ਹੋਈ

urisa-flood-140811

ਓਡੀਸ਼ਾ ‘ਚ ਭਾਰੀ ਮੀਂਹਾਂ ਕਾਰਨ ਆਏ ਹੜ੍ਹਾਂ ‘ਚ ਮਰਨ ਵਾਲਿਆਂ ਦੀ ਗਿਣਤੀ 45 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ 32.9 ਲੱਖ ਵਿਅਕਤੀ ਇਨ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਓਡੀਸ਼ਾ ‘ਚ ਮਹਾਨਦੀ ਨਾਲ ਲੱਗਦੇ 460 ਪਿੰਡਾਂ ਦੇ 4.8 ਵਿਅਕਤੀ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈ ਕੇ ਰਹਿ ਰਹੇ ਹਨ। ਉਪ ਰਾਹਤ ਕਮਿਸ਼ਨਰ ਪ੍ਰਭਾਤ ਰੰਜਨ ਮੋਹਾਪਾਤਰਾ ਨੇ ਦੱਸਿਆ ਕਿ ਮਹਾਨਦੀ ਦਾ ਡੈਲਟਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਹੜ੍ਹਾਂ ਨਾਲ 23 ਜ਼ਿਲ੍ਹਿਆਂ ਦੇ 5313 ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ 3, 22,163 ਹੈਕਟੇਅਰ ਖੇਤੀ ਵਾਲੀ ਜ਼ਮੀਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਤੇ ਸੂਬਾ ਪੱਧਰੀ 40 ਰਾਹਤ ਤੇ ਬਚਾਅ ਦਲ ਇਨ੍ਹਾਂ ਇਲਾਕਿਆਂ ‘ਚ ਆਪਣੇ ਕੰਮਾਂ ‘ਚ ਲੱਗੇ ਹੋਏ ਹਨ। ਇਸ ਤੋਂ ਇਲਾਵਾ 200 ਥਾਵਾਂ ‘ਤੇ ਲੰਗਰ, 100 ਮੈਡੀਕਲ ਦਲ ਤੇ 365 ਕਿਸ਼ਤੀਆਂ ਵੀ ਹੜ੍ਹ ਪੀੜਤਾਂ ਦੀ ਮਦਦ ‘ਚ ਜੁਟੀਆਂ ਹਨ।

Install Punjabi Akhbar App

Install
×