ਗ੍ਰੈਨਵਿਲੇ ਟ੍ਰੇਨ ਦੁਰਘਟਨਾ ਦੀ 44ਵੀਂ ਵਰ੍ਹਗੰਢ -ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

18 ਜਨਵਰੀ 1977 ਨੂੰ ਗ੍ਰੈਨਵਿਲੇ ਵਿਖੇ ਹੋਈ ਯਾਤਰੀ ਰੇਲ ਗੱਡੀ ਵਾਲੀ ਦੁਰਘਟਨਾ ਜਿਸ ਵਿੱਚ ਕਿ 84 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਅਤੇ 213 ਲੋਕ ਜ਼ਖ਼ਮੀ ਹੋਏ ਸਨ ਅਤੇ ਇਹ ਦੁਰਘਟਨਾ ਆਸਟ੍ਰੇਲੀਆ ਦੇ ਇਤਿਹਾਸ ਦੀ ਵੱਡੀ ਦੁਰਘਟਨਾ ਸੀ ਜਿਸ ਵਿੱਚ ਕਿ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਸੀ, ਦੀ 44ਵੀਂ ਵਰ੍ਹੇਗੰਢ ਮਨਾਉਂਦਿਆਂ ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕਨਸਟੈਂਸ ਨੇ ਇਸ ਮੌਕੇ ਉਪਰ ਉਕਤ ਦਰਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਘੜੀ ਸੀ ਜਦੋਂ 44 ਸਾਲ ਪਹਿਲਾਂ ਇਸ ਦੁਰਘਟਨਾ ਦੌਰਾਨ ਕੁੱਝ ਲੋਕ ਮਾਰੇ ਗਏ ਅਤੇ ਅੱਜ ਅਸੀਂ ਉਨ੍ਹਾਂ ਵਿਛੜੀਆਂ ਰੂਹਾਂ ਦੇ ਪਰਿਵਾਰ, ਜਿਨ੍ਹਾਂ ਨੇ ਕਿ ਆਪਣੇ ਪਿਆਰਿਆਂ ਨੂੰ ਜੁਦਾ ਕਰ ਲਿਆ ਅਤੇ ਉਹ ਜੋ ਕਿ ਜ਼ਖ਼ਮੀ ਹੋਏ ਅਤੇ ਇਸ ਦਰਘਟਨਾ ਨੂੰ ਝੇਲਿਆ, ਸਾਰਿਆਂ ਨੂੰ ਹੀ ਅਸੀਂ ਸੰਤਾਵਨਾ ਦਿੰਦੇ ਹਾਂ ਅਤੇ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨਾ ਹੋਣ, ਇਸ ਵਾਸਤੇ ਵਚਨਬੱਧ ਹਾਂ। ਅਸੀਂ ਰੇਲ ਕਰਮਚਾਰੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਸ ਦੁਰਘਟਨਾ ਸਮੇਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਵੀ ਲੋਕਾਂ ਨੂੰ ਬਚਾਇਆ, ਜ਼ਖ਼ਮੀਆਂ ਨੂੰ ਸਮਾਂ ਰਹਿੰਦਿਆਂ ਹਸਪਤਾਲ ਪਹੁੰਚਾਇਆ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੀ। ਪੈਰਾਮਾਟਾ ਤੋਂ ਐਮ.ਪੀ. ਸ੍ਰੀ ਜਿਓਫ ਲੀ ਨੇ ਕਿਹਾ ਕਿ ਉਹ ਦੁਰਘਟਨਾ ਬਹੁਤ ਜ਼ਆਦਾ ਗੰਭੀਰ ਅਤੇ ਦਰਦਨਾਕ ਸੀ ਇਸ ਵਾਸਤੇ ਸਾਰਿਆਂ ਨੂੰ ਹੀ ਖੇਦ ਰਹੇਗਾ। ਚਾਰ ਸਾਲ ਪਹਿਲਾਂ ਰਾਜ ਸਰਕਾਰ ਨੇ ਵੀ ਇਸ ਦੁਰਘਟਨਾ ਉਪਰ ਗਹਿਰਾ ਦੁੱਖ ਜਤਾਇਆ ਸੀ ਅਤੇ ਜਨਤਕ ਤੌਰ ਉਪਰ ਇਸ ਵਾਸਤੇ ਮੁਆਫੀਨਾਮਾ ਵੀ ਜਾਰੀ ਕੀਤਾ ਸੀ ਪਰੰਤੂ ਹਾਲੇ ਵੀ ਅਸੀਂ ਉਸ ਦਰਦ ਵਿੱਚ ਪੂਰੇ ਸ਼ਰੀਕ ਹਾਂ ਅਤੇ ਮ੍ਰਿਤਕਾਂ ਦੀ ਆਤਮਾ ਲਈ ਸ਼ਾਂਤੀ ਕਰਦੇ ਹਾਂ। ਇਸ ਦੁਰਘਟਨਾ ਨਾਲ ਸਬੰਧਤ ਜੱਥੇਬੰਦੀ ਨੇ ਕੰਬਰਲੈਂਡ ਕੌਂਸਲ ਨਾਲ ਮਿਲ ਕੇ ਅੱਜ ਦੇ ਦਿਹਾੜੇ ਨੂੰ ਮਨਾਇਆ ਅਤੇ ਰੇਲਵੇ ਟ੍ਰੈਕ ਉਪਰ 84 ਫੁੱਲ ਵਿਛਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਕਾਰਜਕਾਰੀ ਵਧੀਕ ਸਕੱਤਰ (ਗ੍ਰੇਟਰ ਸਿਡਨੀ) ਹੋਵਾਰਡ ਕੋਲਿਨਜ਼ ਅਤੇ ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁੱਖੀ ਸੁਜ਼ੇਨ ਹੋਲਡਨ ਨੇ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਹਾਲੇ ਵੀ ਉਸ ਦੁਰਘਟਨਾ ਨੂੰ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਹਨ, ਪਰੰਤੂ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਕਤ ਘਟਨਾ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਜਿਨ੍ਹਾਂ ਰਾਹੀਂ ਕਿ ਬਹੁਤ ਸਾਰੀਆਂ ਦੁਰਘਟਨਾਵਾਂ ਨੂੰ ਟਾਲ਼ਿਆ ਜਾ ਸਕਦਾ ਹੈ ਅਤੇ ਯਾਤਰਾ ਨੂੰ ਸੁਖਦ ਬਣਾਇਆ ਜਾ ਸਕਦਾ ਹੈ।

Install Punjabi Akhbar App

Install
×