1984 ਸਿੱਖ ਵਿਰੋਧੀ ਦੰਗਿਆਂ ‘ਚ 442 ਲੋਕ ਦੋਸ਼ੀ ਪਾਏ ਗਏ – ਸਰਕਾਰ

1180195__rajya sabhaਅੱਜ ਰਾਜ ਸਭਾ ‘ਚ ਜਾਣਕਾਰੀ ਦਿੱਤੀ ਗਈ ਕਿ 1984 ਸਿੱਖ ਵਿਰੋਧੀ ਦੰਗਿਆਂ ‘ਚ ਹੁਣ ਤੱਕ 442 ਲੋਕ ਦੋਸ਼ੀ ਪਾਏ ਗਏ ਹਨ। ਇਸ ਸਬੰਧ ‘ਚ ਇਨ੍ਹਾਂ ਦੋਸ਼ੀਆਂ ਖਿਲਾਫ ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ‘ਚ ਮਾਮਲੇ ਦਰਜ ਹਨ। ਕੇਂਦਰੀ ਰਾਜ ਗ੍ਰਹਿ ਮੰਤਰੀ ਹਰੀਭਾਈ ਪ੍ਰਾਥੀਭਾਈ ਚੌਧਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ ਜੋ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰੇਗੀ ਜਿਹੜੇ ਦਿੱਲੀ ‘ਚ ਦਰਜ ਕੀਤੇ ਗਏ ਸਨ।