ਕਰੋਨਾ ਵਾਇਰਸ ਫੈਲਣ ਤੋਂ ਬਾਅਦ ਕੈਨੇਡਾ ਭਰ ਵਿੱਚ ਉਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ

ਨਿਊਯਾਰਕ—ਬੀਤੇਂ ਦਿਨੀ ਕੈਨੇਡਾ ਵਿਖੇ ਕਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਦੇ ਅੰਕੜਿਆਂ ਅਨੁਸਾਰ ਉਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਹੈ । ਬ੍ਰਿਟਿਸ਼ ਕੋਲੰਬੀਆ ਵਿਖੇ ਮਾਰਚ ਤੋਂ ਅਗਸਤ ਤੱਕ ਲਗਾਤਾਰ 100 ਤੋਂ ਵੱਧ ਮੌਤਾਂ ਹੋਈਆਂ ਹਨ । ਮਈ ਮਹੀਨੇ 175 ਤੇ ਜੂਨ ਮਹੀਨੇ 181 ਮੌਤਾਂ ਹੋਈਆਂ ਹਨ । ਜੇਕਰ ਉਨਟਾਰੀਓ ਦੀ ਗੱਲ ਕਰੀਏ ਤਾਂ ਹਰ ਹਫ਼ਤੇ 50 ਤੋਂ 80 ਮੌਤਾਂ ਹੋ ਰਹੀਆਂ ਹਨ । ਜੇਕਰ ਮੌਤਾਂ ਦੀ ਵੱਧ ਗਿਣਤੀ ਦੇ ਕਾਰਨਾਂ ਤੇ ਜਾਈਏ ਤਾਂ ਬਾਰਡਰਾਂ ਤੇ ਸਖ਼ਤੀ ਹੋਣ ਕਾਰਨ ਕੈਨੇਡਾ ਦੇ ਅੰਦਰ ਸੰਥੇਟਿਕ ਨਸ਼ਿਆਂ ਦੇ ਰੁਝਾਨ ਵਿੱਚ ਵਾਧਾ ਵੀ ਹੈ ਬਾਹਰੋਂ ਨਸ਼ਾ ਘੱਟ ਆਉਣ ਕਾਰਨ ਕੈਨੇਡਾ ਅੰਦਰ ਹੀ ਸੰਥੇਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ ਨਾਲ ਮਿਲਾਵਟ ਵੀ ਵੱਡੇ ਪੱਧਰ ਤੇ ਹੋ ਰਹੀ ਹੈ ।

Install Punjabi Akhbar App

Install
×