40 ਕਰੋੜ ਭਾਰਤੀ ਹਾਲੇ ਵੀ ਬਿਜਲੀ ਤੋਂ ਵਾਂਝੇ

Electricity001ਦੇਸ਼ ਵਿਚ 8 ਕਰੋੜ ਘਰਾਂ ਵਿਚ ਰਹਿ ਰਹੇ 40 ਕਰੋੜ ਤੋਂ ਵੱਧ ਵਿਅਕਤੀਆਂ ਨੂੰ ਹਾਲੇ ਵੀ ਬਿਜਲੀ ਨਸੀਬ ਨਹੀਂ ਹੋਈ ਹੈ। ਸਰਕਾਰ ਵਲੋਂ ਜਲਦੀ ਤੋਂ ਜਲਦੀ ਇਨ੍ਹਾਂ ਘਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਿਜਲੀ ਮੰਤਰੀ ਪਿਊਸ਼ ਗੋਇਲ ਨੇ ਅੱਜ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਮਾੜੀ ਕਿਸਮਤ ਹੈ ਕਿ ਆਜ਼ਾਦੀ ਦੇ 65 ਸਾਲਾਂ ਬਾਅਦ ਵੀ ਦੇਸ਼ ਦੀ ਵੱਡੀ ਮਾਤਰਾ ਵਿਚ ਵਸੋਂ ਨੂੰ ਬਿਜਲੀ ਦੀ ਪ੍ਰਾਪਤੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਾਲੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ।

Install Punjabi Akhbar App

Install
×