ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਇੰਗਲੈਂਡ ਵਿੱਚ ( 4 ਨਵੰਬਰ ਤੋਂ ) 4 ਹਫਤਿਆਂ ਦਾ ਲਾਕਡਾਉਨ ਲਾਗੂ

ਇੰਗਲੈਂਡ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਵੀਰਵਾਰ (4 ਨਵੰਬਰ) ਤੋਂ 4 ਹਫਤੇ ਦਾ ਲਾਕਡਾਉਨ ਲਾਗੂ ਹੋ ਗਿਆ। ਹਾਉਸ ਆਫ਼ ਕਾਮਨਸ ਵਿੱਚ ਦੂੱਜੇ ਲਾਕਡਾਉਨ ਦੇ ਸਮਰਥਨ ਵਿੱਚ 516 ਜਦੋਂ ਕਿ ਇਸਦੇ ਖਿਲਾਫ 38 ਵੋਟ ਪਏ ਸਨ। ਇਸ ਦੌਰਾਨ ਪੱਬ, ਜਿਮ ਅਤੇ ਗੈਰ-ਜ਼ਰੂਰੀ ਕੰਮ-ਧੰਦੇ ਬੰਦ ਰਹਿਣਗੇ। ਯੂਕੇ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ 2 ਦਿਸੰਬਰ ਨੂੰ ਲਾਕਡਾਉਨ ਆਪਣੇ ਆਪ ਹੀ ਖਤਮ ਹੋ ਜਾਵੇਗਾ।

Install Punjabi Akhbar App

Install
×