ਜਾਪਾਨ ਵਿੱਚ ਸ਼ਿਪ ਵਿੱਚ 4 ਹੋਰ ਭਾਰਤੀ ਕੋਰੋਨਾ ਤੋਂ ਹੋਏ ਪੀੜਿਤ, 3 ਫਰਵਰੀ ਤੋਂ ਆਇਸੋਲੇਸ਼ਨ ਵਿੱਚ ਹੈ ਕਰੂਜ਼

ਭਾਰਤੀ ਦੂਤਾਵਾਸ ਦੇ ਮੁਤਾਬਕ, ਯੋਕੋਹਾਮਾ ਤਟ (ਜਾਪਾਨ) ਉੱਤੇ 3 ਫਰਵਰੀ ਤੋਂ ਆਇਸੋਲੇਸ਼ਨ ਵਿੱਚ ਰੱਖੇ ਗਏ ਡਾਇਮੰਡ ਪ੍ਰਿੰਸੇਸ ਕਰੂਜ਼ ਸ਼ਿਪ ਵਿੱਚ ਕੋਰੋਨਾ ਵਾਇਰਸ ਨਾਲ ਪੀੜਿਤ ਭਾਰਤੀਆਂ ਦੀ ਗਿਣਤੀ 8 ਤੋਂ ਵੱਧ ਕੇ 12 ਹੋ ਗਈ ਹੈ ਅਤੇ ਉਨ੍ਹਾਂ ਸਾਰਿਆਂ ਦਾ ਹੀ ਇਲਾਜ ਚੱਲ ਰਿਹਾ ਹੈ। ਵੈਸੇ ਹੁਣ ਤੱਕ ਸ਼ਿਪ ਵਿੱਚ ਸਵਾਰ ਸਾਰੇ ਲੋਕਾਂ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਦਾ ਨਤੀਜਾ 25/26 ਫਰਵਰੀ ਤੱਕ ਆਉਣ ਦੀ ਉਂਮੀਦ ਹੈ ।

Install Punjabi Akhbar App

Install
×