ਚੋਰੀ ਦੇ ਚੈਕ, ਆਈਡੀ ਦੇ ਫਰਾਡ ਕਰਨ ਲਈ ਵਰਤਣ ਵਾਲੀ ਮਸ਼ੀਨਰੀ ਸਮੇਤ ਕੈਨੇਡਾ ’ਚ ਚਾਰ ਭਾਰਤੀ ਗ੍ਰਿਫਤਾਰ

ਨਿਊਯਾਰਕ/ ੳਨਟਾਰੀਓ —ਬੀਤੇਂ ਦਿਨ ਕੈਨੇਡਾ ਦੀ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ (OPP)  ਵੱਲੋ ਬੋਲਟਨ ਦੇ ਇੱਕ ਹੋਟਲ ਤੋਂ ਇੱਕ ਲੱਖ ਡਾਲਰ ਦੇ ਕਰੀਬ ਚੋਰੀ ਦੇ ਚੈਕ (Cheque) , ਅਤੇ ਚੋਰੀ ਦੀਆਂ ਆਈਡੀ (ਸਨਾਖਤੀ ਕਾਰਡ ) ਦੇ ਫਰਾਡ ਕਰਨ ਲਈ ਅਤੇ ਨਾਲ ਹੀ ਵਰਤੋਂ ਚ’ ਲਿਆਂਦੀ ਜਾ ਸਕਣ ਵਾਲੀ ਮਸ਼ੀਨਰੀ ਤੇ ਹੋਰ ਜਾਅਲੀ ਕਾਗਜ਼ਾਤਾਂ ਸਮੇਤ ਚਾਰ ਭਾਰਤੀ ਮੂਲ ਦੇ ਲੋਕ ਕਾਬੂ ਕੀਤੇ ਗਏ ਹਨ । ਜਿਹਨਾ ਦੀ ੳਰੰਜਵਿਲ ਕਚਿਹਰੀ ਵਿਖੇ 31 ਮਈ ਦੀ ਪੇਸ਼ੀ ਪਈ ਹੈ । ਗ੍ਰਿਫਤਾਰ ਹੋਣ ਵਾਲਿਆ ਦੀ ਪਹਿਚਾਣ ਬਰੈਂਪਟਨ ਦੇ ਪ੍ਰਦੀਪ ਸਿੰਘ (21) ,ਬਰੈਂਪਟਨ ਦੇ ਗੁਰਦੀਪ ਬੈਂਸ (45) , ਮਿਸੀਸਾਗਾ ਦੇ ਗੁਰਪ੍ਰੀਤ ਸਿੰਘ (21) ਸ਼ਾਮਲ ਹਨ । ਇਸਤੋ ਪਹਿਲਾਂ ਵੀ ਇਹ ਸਾਰੇ ਡਰੱਗ ਸਬੰਧਤ ਮਾਮਲਿਆ ਵਿੱਚ ਗ੍ਰਿਫਤਾਰ ਹੋ ਚੁੱਕੇ ਸਨ ।ਇੱਥੇ ਇਹ ਵੀ ਜਿਕਰਯੋਗ ਹੈ ਕਿ  ਬਰੈਂਪਟਨ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਡਾਕ ਡੱਬਿਆਂ ਦੀਆਂ ਭੰਨਤੋੜ ਅਤੇ ਚਿੱਠੀ-ਪੱਤਰ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਅਕਸਰ ਹੁੰਦੀਆ ਹੀ ਰਹਿੰਦੀਆਂ ਹਨ।

Install Punjabi Akhbar App

Install
×