ਨੀਸ ਹਮਲਾ : ਫਰਾਂਸ ‘ਚ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ

ਜੁਡੀਸ਼ੀਅਲ ਸੂਤਰਾਂ ਮੁਤਾਬਿਕ ਫਰਾਂਸ ਦੇ ਨੀਸ ‘ਚ ਹੋਏ ਅੱਤਵਾਦੀ ਟਰੱਕ ਹਮਲੇ ਦੇ ਮਾਮਲੇ ‘ਚ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਦੇ ਟੂਨੀਸ਼ਿਆਈ ਹਮਲਾਵਰ ਨਾਲ ਸਬੰਧ ਸਨ, ਜਿਸ ਨੇ ਜਸ਼ਨ ਮਨਾ ਰਹੇ ਲੋਕਾਂ ‘ਤੇ ਟਰੱਕ ਚੜ੍ਹਾ ਦਿੱਤਾ ਸੀ ਤੇ ਇਸ ਹਮਲੇ ‘ਚ 84 ਮੌਤਾਂ ਹੋ ਗਈਆਂ ਸਨ। ਇਸ ਤੋਂ ਇਲਾਵਾ ਸਥਾਨਕ ਪੁਲਿਸ ਨੇ ਹਮਲਾਵਰ ਚਾਲਕ ਦੀ ਨਾਰਾਜ਼ ਪਤਨੀ ਨੂੰ ਅਜੇ ਵੀ ਆਪਣੀ ਹਿਰਾਸਤ ‘ਚ ਰੱਖਿਆ ਹੋਇਆ ਹੈ।