ਵੱਖ-ਵੱਖ ਘਟਨਾਵਾਂ ‘ਚ ਫਰੂਟ ਐਂਡ ਵੈਜ਼ੀਟੇਬਲ ਪ੍ਰੋਸੈਸਿੰਗ ਕੰਪਨੀ ਦੇ ਤਿੰਨ ਕਾਮਿਆਂ ਦੀਆਂ ਸੱਤ ਉਂਗਲਾਂ ਕੱਟੀਆਂ

ਨਿਊਜ਼ੀਲੈਂਡ ‘ਚ ਇਕ ਫਰੂਟ ਐਂਡ ਵੈਜ਼ੀਟੇਬਲ ਪ੍ਰੋਸੈਸਿੰਗ ਕੰਪਨੀ ਦੇ ਵਿਚ ਤਿੰਨ ਕਾਮਿਆਂ ਦੀਆਂ ਸੱਤ ਉਂਗਲਾਂ ਵੱਖ-ਵੱਖ ਘਟਨਾਵਾਂ ਦੇ ਵਿਚ ਕੱਟੀਆਂ ਗਈਆਂ ਸਨ। ਜਿਸ ਮਸ਼ੀਨ ਉਤੇ ਇਹ ਘਟਨਾਵਾਂ ਘਟੀਆਂ ਉਹ ਬੈਲਟ ਸਲਾਈਸਰ ਮਸ਼ੀਨ ਸੀ। ਮੈਨੁਕਾਓ ਜ਼ਿਲ੍ਹਾ ਅਦਾਲਤ ਨੇ ਪਾਇਆ ਕਿ ਇਸ ਮਸ਼ੀਨ ਉਤੇ ਜੋ ਸੁਰੱਖਿਅਤ ਰਹਿ ਕੇ ਕੰਮ ਰਹਿਣ ਦੇ ਇੰਤਜ਼ਾਮ ਸਨ ਉਹ ਨਾ ਕਾਫੀ ਸਨ ਅਤੇ ਪਹਿਲੀ ਘਟਨਾ ਤੋਂ ਬਾਅਦ ਵੀ ਸੁਧਾਰੇ ਨਹੀਂ ਗਏ। ਪਹਿਲੀ ਘਟਨਾ ਜੁਲਾਈ 2013 ਦੇ ਵਿਚ ਹੋਈ ਜਿਸ ਦੇ ਵਿਚ ਇਕ ਕਾਮੇ ਦੀ ਸੱਜੀ ਮੱਧ ਵਾਲੀ ਉਂਗਲ ਅਤੇ ਇਕ ਹੋਰ ਉਂਗਲ ਦਾ ਮੂਹਰਲਾ ਪਾਸਾ ਕੱਟਿਆ ਗਿਆ। ਦੋ ਘਟਨਾਵਾਂ ਫਿਰ ਨਵੰਬਰ 2014 ਦੇ ਵਿਚ ਹੋਈਆਂ।  ਇਕ ਹੋਰ ਕਾਮੇ ਦੀਆਂ ਤਿੰਨ ਉਂਗਲਾ ਅਤੇ ਇਕ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ।  ਕੰਪਨੀ ਨੂੰ ਹੁਣ 57000 ਡਾਲਰ ਹਰੇਕ ਪੀੜ੍ਹਤ ਧਿਰ ਨੂੰ ਦੇਣ ਵਾਸਤੇ ਕਿਹਾ ਗਿਆ ਹੈ। ਸੋ ਲਗਪਗ 2 ਲੱਖ ਡਾਲਰ ਦਾ ਜ਼ੁਰਮਾਨਾ ਕੀਤਾ ਗਿਆ ਹੈ।

Install Punjabi Akhbar App

Install
×