ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ 364ਵਾਂ ਖ਼ੂਨਦਾਨ ਕੈਂਪ ਪਟਿਆਲਾ ਵਿਖੇ

ਅੱਜ (ਮਿਤੀ 17 ਫਰਵਰੀ, 2020) ਨੂੰ ਪਟਿਆਲਾ ਵਿਖੇ ਗੁਰੂਦਵਾਰਾ ਸਾਹਿਬ ਹੀਰਾ ਬਾਗ ਵਿਖੇ ਬਾਬਾ ਅਮਰੀਕ ਸਿੰਘ ਜੀ ਦੀ ਅਗੁਆਈ ਵਿੱਚ 364ਵਾਂ ਖ਼ੂਨਦਾਨ ਕੈਂਪ (ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ) ਲਗਾਇਆ ਜਾ ਰਿਹਾ ਹੈ…. ਜੋ ਵੀ ਸੱਜਣ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁਣ, ਸੇਵਾ ਲਈ ਹਾਜ਼ਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਜਿਸ ਦੇ ਸੰਸਥਾਪਕ ਅਤੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਹਨ, ਨੇ 363 ਖੂਨਦਾਨ ਕੈਂਪ ਵਿੱਚ 50,000 ਯੁਨਿਟ ਤੋਂ ਵੀ ਵੱਧ ਖੂਨ ਇਕੱਤਰ ਕਰਕੇ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਨੂੰ ਮੁਹੱਈਆ ਕਰਵਾਇਆ ਹੈ।

( ਜਥੇਦਾਰ ਤਰਨਜੀਤ ਸਿੰਘ ਨਿਮਾਣਾ )

ਸੁਸਾਇਟੀ ਵੱਲੋਂ ਕੀਤੇ ਗਏ ਇਸ ਉਦਮ ਨਾਲ ਇੱਕ ਲੱਖ ਤੋਂ ਵੀ ਜ਼ਿਆਦਾ ਲੋੜਵੰਦਾਂ ਨੂੰ ਖ਼ੂਨ ਮੁਹੱਈਆ ਕਰਵਾ ਕੇ ਮਨੁੱਖਤਾ ਦੀ ਸੇਵਾ ਕੀਤੀ ਗਈ ਹੈ ਅਤੇ ਇਸ ਸੇਵਾ ਵਾਸਤੇ 7 ਵਾਰ ਸਟੇਟ ਐਵਾਰਡ ਲੈਣ ਵਾਲੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਜੀ ਨੂੰ ਪੰਜਾਬ ਸਰਕਾਰ ਵਲੋਂ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ ਸਨਮਾਨਿਤ ਵੀ ਕੀਤਾ ਗਿਆ ਹੈ।

Install Punjabi Akhbar App

Install
×