ਭਾਈ ਘਨ੍ਹੱਈਆ ਮਿਸ਼ਨ ਦੇ ਪ੍ਰਧਾਨ ਪ੍ਰੋ: ਬਹਾਦਰ ਸਿੰਘ ਸੁਨੇਤ ਤੇ ਅਹੁਦੇਦਾਰਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮੌਕੇ ਭਾਈ ਘਨ੍ਹੱਈਆ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇ ਅਤੇ ਉੱਜਲੇ ਭਵਿੱਖ ਲਈ ਪ੍ਰੋਗਰਾਮ ਵੀ ਉਲੀਕੇ ਜਾਣ। ਜਿਸ ਦੀ ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਸ: ਰਸ਼ਪਾਲ ਸਿੰਘ ਸਮਾਜ-ਵਿਗਿਆਨੀ, ਮੁੱਖ ਸਲਾਹਕਾਰ ਡਾ: ਮਨਮੋਹਨਜੀਤ ਸਿੰਘ ਭੂਮੀ ਵਿਗਿਆਨੀ, ਸਕੱਤਰ ਸ: ਪਰਮਿੰਦਰ ਸਿੰਘ, ਅਹੁਦੇਦਾਰ ਇੰਜ: ਗੁਲਜ਼ਾਰ ਸਿੰਘ, ਇੰਜ: ਰਾਜਿੰਦਰਪਾਲ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰਘ, ਇੰਜ: ਹਰਜੀਤਪਾਲ ਸਿੰਘ, ਪ੍ਰੋ: ਕਮਲਜੀਤ ਸਿੰਘ ਅਤੇ ਇੰਜ: ਸੁਖਜੀਤ ਸਿੰਘ ਨੇ ਸੁਸਾਇਟੀ ਵਲੋਂ ਪ੍ਰੋੜ੍ਹਤਾ ਕੀਤੀ ਹੈ।
ਸੁਸਾਇਟੀ ਅਪੀਲ ਕਰਦੀ ਹੈ ਕਿ ਅਮਨ, ਏਕਤਾ ਅਤੇ ਭਾਈਚਾਰੇ ਦਾ ਨਮੂਨਾ ਵਿਖਾਉਣ ਲਈ ਪੰਜਾਬ ਅਤੇ ਭਾਰਤ ਸਰਕਾਰ ਭਾਈ ਘਨ੍ਹੱਈਆ ਜੀ ਵਲੋਂ ਨਿਭਾਈ ਸੇਵਾ ਨੂੰ ਵਿਸ਼ਵ-ਪੱਧਰ’ਤੇ ਪ੍ਰਸਾਰਨ ਲਈ ਯੋਗ ਉਪਰਾਲੇ ਉਲੀਕੇ। ਜਿਸ ਲਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਮਾਜ-ਸੇਵੀ ਹਸਤੀਆਂ ਅਤੇ ਰੈਡ ਕਰਾਸ ਦੇ ਪ੍ਰਤੀਨਿਧੀਆਂ ਨੂੰ ਇਸ ਮੌਕੇ ਸੱਦ ਕੇ ਐਸੇ ਮਿਸ਼ਨ ਦਾ ਆਰੰਭ ਕੀਤਾ ਜਾਵੇ। ਦੇਸ਼-ਵਿਦੇਸ਼ ਦਾ ਧਾਰਮਿਕ ਤੇ ਸੇਵਾ ਬਿਰਤੀ ਵਾਲਾ ਭਾਈਚਾਰਾ ਮਹਿਸੂਸ ਕਰਦਾ ਹੈ ਕਿ ਜਿਵੇਂ ਸਵਿਟਜ਼ਰਲੈਂਡ ਦੀ ਸਰਕਾਰ ਨੇ ਹੈਨਰੀ ਡਿਊਨਰ ਨੂੰ ਮਾਨਤਾ ਦੇ ਕੇ ਰੈਡ ਕਰਾਸ ਨੂੰ ਵਿਸ਼ਵ ਭਰ ਵਿਚ ਸਥਾਪਤ ਕੀਤਾ ਉਸ ਤਰਾ੍ਹਂ ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਨੂੰ ਮਾਨ-ਸਨਮਾਨ ਦੇਣ ਵਿਚ ਤਵੱਜ਼ੋਂ ਨਹੀਂ ਦਿੱਤੀ ਗਈ ਹੈ। ਜੋ ਕਿ ਸੇਵਾ ਸਿਮਰਨ ਤੇ ਸਾਂਝੀਵਾਲਤਾ ਦੇ ਖੇਤਰ ਨੂੰ ਨਿਰ-ਉਤਸ਼ਾਹਿਤ ਕਰਨ ਵਾਲੀ ਪਹੁੰਚ ਹੈ ਜਿਸ ਕਰਕੇ ਸਮਾਜ ਟੁੱਟ ਰਿਹਾ ਹੈ ਅਤੇ ਤਬਾਹੀ ਦਾ ਸ਼ਿਕਾਰ ਹੋ ਰਿਹਾ ਹੈ। ਇਹ ਇਕ ਸੁਭਾਗ ਸਮਾਂ ਹੈ ਕਿ ਵਿੱਦਿਆ ਅਤੇ ਸਿਹਤ ਮੁੱਢਲੀਆਂ ਸਹੂਲਤਾਂ ਨੂੰ ਮੰਡੀਕਰਣ ਤੋਂ ਬਚਾਅ ਕੇ ਆਮ ਆਦਮੀ ਦੇ ਸੁਖਾਲੇ ਜੀਵਨ ਲਈ, ਬੇਰੋਜ਼ਗਾਰੀ ਤੇ ਗਰੀਬੀ ਦਾ ਸੰਤਾਪ ਮਿਟਾਉਣ ਲਈ ਅਤੇ ਕੁਦਰਤ ਦੀ ਕਦਰ ਕਰਨ ਲਈ ਅਜਿਹੇ ਅਨੇਕਾਂ ਠੋਸ ਪ੍ਰੋਗਰਾਮ ਸਰਕਾਰਾਂ ਦੇਣ। ਧਾਰਮਿਕ ਮੁਖੀ ਧਰਮ ਦੇ ਨਾਮ ਉੱਪਰ ਰੋੜ੍ਹੇ ਜਾ ਰਹੇ ਪੈਸੇ ਤੇ ਸਾਧਨਾਂ ਦੀ ਸਦ-ਵਰਤੋਂ ਲਈ ਪਹਿਲ ਕਦਮੀ ਕਰਨ। ਇਹ ਪ੍ਰੈਸ ਨੋਟ ਮੁੱਖ ਦਢਤਰ ਸ਼ੁਭ ਕਰਮਨ ਭਵਨ ਹੁਸ਼ਿਆਰਪੁਰ ਤੋਂ ਜਾਰੀ ਕੀਤਾ ਗਿਆ।