34ਵੀਆਂ ਆਸਟਰੇਲੀਅਨ ਸਿੱਖ ਖੇਡਾਂ 15, 16 ਅਤੇ 17 ਅਪਰੈਲ ਨੂੰ

ਖੇਡ ਮਹਾਕੁੰਭ ‘ਚ ਤਕਰੀਬਨ 180 ਕਲੱਬਾਂ ਦੇ ਖਿਡਾਰੀ ਲੈਣਗੇ ਹਿੱਸਾ

(ਬ੍ਰਿਸਬੇਨ)  -ਆਸਟਰੇਲੀਆ ਵਿੱਚ ਪੰਜਾਬੀ ਸੱਭਿਆਚਾਰ, ਖੇਡਾਂ ਅਤੇ ਸਿੱਖੀ ਦੇ ਪਸਾਰ ਨੂੰ ਸਮਰਪਿਤ 34ਵੀਆਂ ਸਾਲਾਨਾਆਸਟਰੇਲੀਅਨ ਸਿੱਖ ਖੇਡਾਂ 15, 16 ਅਤੇ 17 ਅਪ੍ਰੈਲ ਨੂੰ ਸੂਬਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਕਾਫਸ ਹਾਰਬਰ(ਵੂਲਗੂਲਗਾ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਸਮੂਹ ਕਮੇਟੀਮੈਂਬਰਾਨ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਖੇਡ ਮਹਾਕੁੰਭ ਵਿੱਚ ਤਕਰੀਬਨ 180 ਕਲੱਬਾਂ ਦੇ ਖਿਡਾਰੀ ਵੱਖ ਵੱਖ ਖੇਡਾਂਕਬੱਡੀ, ਹਾਕੀ, ਫੁੱਟਬਾਲ, ਰੱਸਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਟੈਨਿਸ, ਬੈਡਮਿੰਟਨ ਆਦਿ ‘ਚ ਹਿੱਸਾ ਲੈਣਗੇ।ਇਹਨਾਂ ਖੇਡਾਂ ਦੀ ਸਫਲਤਾ ਲਈ ਫੈਡਰਲ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਮੁੱਚੇਪੰਜਾਬੀ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਖੇਡਾਂ ਦੌਰਾਨ ਸਿੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂਵੀ ਹਮੇਸ਼ਾਂ ਵਾਂਗ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਇਸ ਵਾਰ ਇਹਨਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿੱਖ ਖੇਡਾਂ ਦੀ ਸ਼ੁਰੂਅਤ 1988 ‘ਚ ਹਾਕੀ ਮੁਕਾਬਲਿਆਂਨਾਲ ਹੋਈ ਸੀ। ਪਿਛਲੇ 33 ਸਾਲਾਂ ਦੇ ਆਪਣੇ ਖੇਡ ਇਤਿਹਾਸ ਵਿੱਚ ਇਨ੍ਹਾਂ ਖੇਡਾਂ ਨੇ ਇਕ ਨਿਵੇਕਲਾ ਇਤਿਹਾਸਸਿਰਜਦਿਆਂ ਪੰਜਾਬੀਆਂ ਦੀ ਪਹਿਚਾਣ ਨੂੰ ਸਮੁੱਚੇ ਵਿਸ਼ਵ ਵਿੱਚ ਸਲਾਹਿਆ ਹੈ। ਇਹ ਖੇਡਾਂ ਹਰ ਸਾਲ ਈਸਟਰ ਵੀਕਐਂਡਉੱਤੇ ਹੀ ਹੁੰਦੀਆਂ ਹਨ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਆਸਟ੍ਰੇਲੀਆ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲਕੌਂਸਲ (ANSSACC) ਆਪਣੀ ਹਰ ਵਾਹ ਲਗਾ ਰਹੀ ਹੈ।

Install Punjabi Akhbar App

Install
×