ਟੋਰਾਂਟੋ ਵਿਖੇ ਦਸੰਬਰ ਮਹੀਨੇ ਉਵਰਡੋਜ ਨਾਲ 34 ਜਣਿਆਂ ਦੀ ਮੌਤ

2020 ਦੌਰਾਨ ਮੌਤਾਂ ਦੀ ਗਿਣਤੀ ਵਿੱਚ ਹੋਇਆ 67 ਪ੍ਰਤੀਸ਼ਤ ਦਾ ਵਾਧਾ

ਨਿਊਯਾਰਕ/ ਟੋਰਾਟੋ —ਕੈਨੇਡਾ  ਦੇ ਆਬਾਦੀ ਪੱਖੋਂ ਸਾਰਿਆਂ ਤੋਂ ਵੱਡੇ ਸ਼ਹਿਰ ਟੋਰਾਂਟੋ  ਵਿਖੇ ਲੰਘੇ ਦਸੰਬਰ ਮਹੀਨੇ ਉਵਰਡੋਜ ਨਾਲ 34 ਜਣਿਆਂ ਦੀ ਮੌਤ ਦੀ ਖ਼ਬਰ ਹੈ । 1 ਜਨਵਰੀ 2020 ਤੋਂ ਲੈਕੇ 30 ਸਤੰਬਰ 2020 ਤੱਕ ਇੱਕਲੇ ਟਰਾਂਟੋ ਵਿਖੇ ਡਰੱਗ ਕਾਰਨ 823 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2019 ਦੌਰਾਨ 494 ਜਣਿਆਂ ਦੀਆਂ ਮੌਤਾਂ ਡਰੱਗਜ਼ ਲੈਣ ਕਾਰਨ ਹੋਈਆਂ ਸਨ ।ਸਾਲ 2020 ਦਾ ਇਹ ਅੰਕੜਾ ਸਾਲ 2019 ਨਾਲੋਂ 67 ਫੀਸਦ ਵਧ ਬਣਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕਲੇ ਸ਼ੁਕਰਵਾਰ ਵਾਲੇ ਦਿਨ ਹੀ ਉਵਰਡੋਜ ਸਬੰਧੀ ਪੁਲਿਸ ਨੂੰ 40 ਕਾਲਾਂ ਆਈਆਂ ਸਨ ਜੋਕਿ 2017 ਤੋਂ ਬਾਅਦ ਇੱਕ ਦਿਨ ਵਿੱਚ ਆਉਣ ਵਾਲੀਆਂ ਕਾਲਾਂ ਪੱਖੋਂ ਸਭਤੋਂ ਵੱਡੀ ਗਿਣਤੀ ਹੈ। ਇੱਕ ਅੰਦਾਜ਼ੇ ਮੁਤਾਬਿਕ ਉਨਟਾਰੀਓ ਵਿਖੇ 2020 ਦੌਰਾਨ 2200 ਤੋਂ ਵੱਧ ਜਣਿਆਂ ਦੀਆਂ ਮੌਤਾਂ ਡਰੱਗਜ਼ (Opioid-related) ਨਾਲ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿਖੇ ਕਰੋਨਾ ਤੋਂ ਵੱਧ ਲੋਕ ਨਸ਼ਿਆਂ ਨਾਲ ਮਰ ਰਹੇ ਹਨ। 90 ਫੀਸਦ ਦੇ ਕਰੀਬ ਮਰਨ ਵਾਲਿਆਂ ਦੀ ਉਮਰ 24-64 ਸਾਲ ਦੇ ਵਿਚਕਾਰ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਸ਼ਰਾਬ,ਭੰਗ ਤੇ ਹੋਰਨਾਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਇਸਤੋਂ ਵੱਖਰੀ ਹੈ।

Install Punjabi Akhbar App

Install
×