ਵਿਦੇਸ਼ਾਂ ਦੇ ਵਿਚ ਸਾਈਕਲ ਚਲਾਉਣ ਵਾਲਿਆਂ ਦੀ ਐਨੀ ਕਦਰ ਹੈ ਕਿ ਉਨ੍ਹਾਂ ਦੇ ਲਈ ਬੱਜਟ ਦੇ ਵਿਚ ਵਿਸ਼ੇਸ਼ ਤੌਰ ‘ਤੇ ਵੱਖਰਾ ਨਿਵੇਸ਼ ਰੱਖਿਆ ਜਾਂਦਾ ਹੈ। ਨਿਊਜ਼ੀਲੈਂਡ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਐਲਾਨ ਕੀਤਾ ਹੈ ਕਿ ਸਰਕਾਰ ਸਾਈਕਲਵੇਜ਼ (ਸਾਈਕਲ ਚਲਾਉਣ ਵਾਸਤੇ ਵੱਖਰੀ ਲੇਨ) ਵਾਸਤੇ ਆਉਦੇ ਸਮੇਂ ਵਿਚ 333 ਮਿਲੀਅਨ ਡਾਲਰ ਖਰਚ ਕਰੇਗੀ। ਨਿਊਜ਼ੀਲੈਂਡ ਦੇ ਸਰਕਾਰੀ ਇਤਿਹਾਸ ਦੇ ਵਿਚ ਇਹ ਪਹਿਲੀ ਵਾਰ ਹੋਇਆ ਹੈ। ਆਕਲੈਂਡ ਦੇ ਵਿਚ 88.73 ਮਿਲੀਅਨ, ਵਲਿੰਗਟਨ ਦੇ ਵਿਚ 53.32 ਮਿਲੀਅਨ, ਕ੍ਰਾਈਸਟਚਰਚ ਦੇ ਵਿਚ 66.67 ਮਿਲੀਅਨ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਦੇ ਵਿਚ ਵੀ ਮਿਲੀਅਨਜ਼ ਦੇ ਹਿਸਾਬ ਨਾਲ ਸਾਈਕਲ ਲੇਨ ਬਣਾਈ ਜਾ ਰਹੀ ਹੈ। ਅੱਜ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਦੇਸ਼ ਦੇ ਵਿਚ ਸਾਈਕਲ ਚਲਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਦੇ ਨਾਲ ਸਾਈਕਲ ਉਤੇ ਹੈਲਮਟ ਪਾ ਕੇ ਗੇੜੀ ਲਾਈ।