32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ

  • ਵੱਖ-ਵੱਖ ਦੇਸ਼ਾਂ ਦੇ 3500 ਤੋਂ ਵੱਧ ਖਿਡਾਰੀਆਂ ਨੇ ਦਿਖਾਏ ਜ਼ੌਹਰ
  • 2020 ਦੀ ਮੇਜ਼ਬਾਨੀ ਪਰਥ ਸ਼ਹਿਰ ਹਵਾਲੇ

news lasara sikh games concluded 190423 FullSizeRender (6)

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ 22 ਅਪ੍ਰੈਲ) ਸੂਬਾ ਵਿਕਟੋਰੀਆ ਦੇ ਖ਼ੂਬਸੂਰਤ ਸ਼ਹਿਰ ਮੈਲਬਾਰਨ ਦੇ ਕੇਸੀ ਸਟੇਡੀਅਮ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀਆਂ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ ਹਨ। ਸਮੂਹ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ 3500 ਤੋਂ ਵੱਧ ਖਿਡਾਰੀ ਇਸ ਖੇਡ ਮੇਲੇ ਦਾ ਹਿੱਸਾ ਬਣੇ। ਪ੍ਰਬੰਧਕਾਂ, ਵਲੰਟੀਅਰਾਂ ਅਤੇ ਸਮੂਹ ਭਾਈਚਾਰੇ ਦੇ ਆਹਲਾ ਪ੍ਰਬੰਧ ਅਤੇ ਸਹਿਯੋਗ ਨਾਲ ਸੰਪੰਨਹੋਏ ਇਸ ਖੇਡ ਮੇਲੇ ‘ਚ ਕਬੱਡੀ ਦੇ ਫ਼ਸਵੇਂ ਫਾਈਨਲ ਮੁਕਾਬਲੇ ‘ਚ ਇਸ ਵਾਰ ਮੈਲਬਾਰਨ ਕਬੱਡੀ ਅਕਾਦਮੀ ਦੀ ਸਰਦਾਰੀ ਨੂੰ ਤੋੜਦਿਆਂ ਬਾਬਾ ਦੀਪ ਸਿੰਘ ਕਲੱਬ ਵੁਲਗੂਲਗਾ ਨੇ ਜਿੱਤ ਆਪਣੇ ਨਾਂ ਦਰਜ਼ ਕਰਵਾਈ। ਦੱਸਣਯੋਗ ਹੈ ਕਿ ਖਚਾ-ਖਚ ਭਰੇ ਸਟੇਡੀਅਮ ‘ਚ ਖਿਡਾਰੀਆਂਦੀਆਂ ਰੇਡਾਂ ’ਤੇ ਕਬੱਡੀ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਗੁਰਲਾਲ ਦੀਆਂ ਰੇਡਾਂ ਅਤੇ ਘੁੱਦੇ ਦੇ ਜੱਫਿਆਂ ਨੇ ਮੁਕਾਬਲੇ ਨੂੰ ਸਿੱਖਰ ‘ਤੇ ਪਹੁੰਚਾਇਆ। ਸਰਵੋਤਮ ਰੇਡਰ ਗੁਰਲਾਲ ਤੇ ਸਰਵੋਤਮ ਜਾਫੀ ਘੁੱਦਾ ਚੁਣਿਆ ਗਿਆ

news lasara sikh games concluded 190423 FullSizeRender (5)

ਮਾਂਬੋਲੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਰਿਹਾ ਖੇਡ ਮੇਲਾ

ਮਾਂ-ਬੋਲੀ ਪੰਜਾਬੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਅਤੇ ਅਮਰੀਕਾ ਨਿਵਾਸੀ ਹਰਮਿੰਦਰ ਸਿੰਘ ਬੋਪਾਰਾਏ ਵਲੋਂ ਤਿਆਰ ਕੀਤੀ ਗਈ ਸਟੀਲ ਦੀ ‘ਫੱਟੀ’  ਦੀ ਖੇਡ ਮੈਦਾਨ ’ਚ ਖੁੱਲ੍ਹੀ ਬੋਲੀ ਕਰਵਾਈ  ਗਈ, ਜੋ ਕਿ ਦਸ ਹਜ਼ਾਰ ਡਾਲਰ ਵਿਚ ਸਿਡਨੀ ਨਿਵਾਸੀ ਲਾਭ ਸਿੰਘ ਕੂੰਨਰ ਵਲੋਂ ਖਰੀਦੀ ਗਈ। ਪਰ, ਹਰਮਿੰਦਰ ਸਿੰਘ ਵਲੋਂ ਦਸ ਹਜ਼ਾਰ ਡਾਲਰ ਦੀ ਰਾਸ਼ੀ ‘ਖਾਲਸਾ ਏਡ’ ਨੂੰ ਦਾਨ ਵਜੋਂ ਦੇਣ ਦਾ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵਿਲੱਖਣ ਕਲਾਕਿ੍ਰਤ ਆਸਟ੍ਰੇਲੀਆ ਦੇ ਪਹਿਲੇ ਗੁਰੂਘਰ ਵੁਲਗੂਲਗਾ ਵਿਖੇ ਸ਼ਸ਼ੋਬਿਤ ਕੀਤੀ ਜਾਵੇਗੀ।

ਤਿੰਨ ਦਿਨ ਚੱਲੇ ਇਸ ਖੇਡ ਮਹਾਕੁੰਭ ਵਿਚ 1 ਲੱਖ ਤੋਂ ਵੀ ਵੱਧ ਲੋਕਾਂ ਨੇ ਹਾਜ਼ਰੀ ਭਰੀ। ਲੰਗਰ ਦੀ ਅਤੁੱਟ ਸੇਵਾ ਮੈਲਬਾਰਨ ਦੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ, ਗੁਰਦੁਆਰਾ ਕੀਜਬਰੋ, ਬਲੈਕਬਰਨ ਆਦਿ ਗੁਰੂ ਘਰਾਂ ਵਲੋਂ ਨਿਭਾਈ ਗਈ। ਜ਼ਿਕਰਯੋਗਹੈ ਕਿ ਮੈਲਬੋਰਨ ਦੇ ਬੇਦੀ ਪਰਿਵਾਰ ਵਲੋਂ ਇਕ ਲੱਖ ਡਾਲਰ ਤੋਂ ਵੀ ਵੱਧ ਦੀ ਸੇਵਾ ਗੁਰੂ ਦੇ ਲੰਗਰਾਂ ਲਈ ਕੀਤੀ ਗਈ। ਬ੍ਰਿਸਬੇਨ ਦੇ ਪ੍ਰਸਿੱਧ ਕਬੱਡੀ ਟਿੱਪਣੀਕਾਰ ‘ਗੱਗੀ ਮਾਨ’ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਨਿਊਜ਼ੀਲੈਂਡ ਵਾਲਿਆਂ ਵੱਲੋਂ ਪੰਜ ਹਜ਼ਾਰ ਡਾਲਰ ਦੀ ਰਾਸ਼ੀ ਨਾਲਸਨਮਾਨਿਤ ਕੀਤਾ ਗਿਆ। ਹੋਰ ਖੇਡ ਨਤੀਜਿਆਂ ‘ਚ ਬਾਸਕਟਬਾਲ ਵਿਚ ਸਿੱਖ ਯੂਨਾਈਟਿਡ ਮੈਲਬਾਰਨ ਨੇ ਵੈਸਟਰਨ ਸਿਡਨੀ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਦਰਜ਼ ਕੀਤਾ। ਨੈੱਟਬਾਲ ਵਿਚ ਸਿਡਨੀ ਰੈੱਡ ਜੂਨੀਅਰ, ਕ੍ਰਿਕਟ ਵਿਚ ਪੰਜਾਬੀ ਵਾਰੀਅਰਜ਼ ਬ੍ਰਿਸਬੇਨ, ਵਾਲੀਬਾਲਡਵੀਜ਼ਨ-1 ਵਿਚ ਕਲਗੀਧਰ ਲਾਇਨਜ਼ ਨਿਊਜ਼ੀਲੈਂਡ ਨੇ ਸੁਪਰ ਸਿੱਖਜ਼ ਸਿਡਨੀ ਨੂੰ ਹਰਾ ਕੇ ਖਿਤਾਬ ਜਿੱਤਿਆ। ਪੰਜਾਬੀ ਮੂਲ ਦੀ ਆਸਟ੍ਰੇਲੀਅਨ ਰੈੱਸਲਰ ਰੁਪਿੰਦਰ ਕੌਰ ਨੇ ਕੁਸ਼ਤੀ ਦਾ ਮੁਕਾਬਲਾ ਆਪਣੇ ਨਾਂ ਕਰਵਾਇਆ। ਹਾਕੀ ਵਿੱਚ ਹਾਂਗਕਾਂਗ ਨੇ ਸਿਡਨੀ ਨੂੰ ਹਰਾਇਆ।

news lasara sikh games concluded 190423 FullSizeRender (4)

ਰੰਗਾ-ਰੰਗ ਵੰਨਗੀਆਂ ‘ਚ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਦਿੱਸੀਆਂ। ਪੰਜਾਬੀ ਸੱਥ, ਸਿੱਖ ਫੋਰਮ, ਗਿੱਧੇ-ਭੰਗੜੇ, ਪਰਿਵਾਰਾਂ ਵਲੋਂ ਬੱਚਿਆਂ ਨਾਲ ਭਾਰੀ ਸ਼ਮੂਲੀਅਤ, ਵੰਨ-ਸੁਵੰਨੇ ਪੰਜਾਬੀ ਪਹਿਰਾਵੇ, ਮੰਜ਼ਿਆਂ ‘ਤੇ ਲੱਗੇ ਧੁੱਤਰੂ ਵਾਲੇ ਸਪੀਕਰ, ਖੇਤੀ ਅਤੇ ਰਸੋਈ ਦੇ ਸੰਦ, ਭੋਜਨਸਟਾਲ ਆਦਿ ਸ਼ਾਪ ਛੱਡਦੇ ਦਿਸੇ।

news lasara sikh games concluded 190423 FullSizeRender (3)

ਪੰਜ ਆਬ ਰੀਡਿੰਗ ਗਰੁੱਪ’ ਵੱਲੋਂ ਕਿਤਾਬਾਂ ਦਾ ਉਪਰਾਲਾ

ਸਕਾਈ ਵਿਊ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ‘ਪੰਜ ਆਬ ਰੀਡਿੰਗ ਗਰੁੱਪ’ ਦੇ ਕੁਲਜੀਤ ਸਿੰਘ ਖੋਸਾ ਅਤੇ ਸਾਥੀਆਂ ਵਲੋਂ ਲਗਾਈ ਕਿਤਾਬਾਂ ਦੀ ਦੁਕਾਨ ਖੇਡ ਮੇਲੇ ਦਾ ਸਿੱਖਰ ਹੋ ਨਿੱਬੜੀ। ਸਾਹਿਤ ਪ੍ਰੇਮੀਆਂ ਨੇ ਝੋਲੇ ਭਰ-ਭਰ ਕਿਤਾਬਾਂ ਦੀਖਰੀਦ ਕੀਤੀ ਅਤੇ ਇਸ ਵਿਲੱਖਣ ਉਪਰਾਲੇ ਦਾ ਦਿਲੋਂ ਧੰਨਵਾਦ ਕੀਤਾ।

news lasara sikh games concluded 190423 FullSizeRender (2)

ਸਮੁੱਚੇ ਵਿਸ਼ਵ ਦਾ ਮੀਡੀਆ ਹੋਇਆ ਇਕੱਤਰ

ਇਹਨਾਂ ਖੇਡਾਂ ਲਈ ਤਕਰੀਬਨ ਪੂਰੇ ਵਿਸ਼ਵ ਦੇ ਮੀਡੀਏ ਨੇ ਆਪਣੀਆਂ ਵਲੰਟੀਅਰ ਸੇਵਾਵਾਂ ਦਿੱਤੀਆਂ। ਰੇਡੀਓ ਸੇਵਾਵਾਂ ‘ਚ ਹਮੇਸ਼ਾਂ ਦੀ ਤਰਾਂ ਸੂਬਾ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ਕਮਿਊਨਟੀ ਰੇਡੀਓ ਫ਼ੋਰ ਈ ਬੀ ਵਲੋਂ ਪੰਜਾਬੀ ਵਿਭਾਗ ਦੇ ਡਾਇਰੈਕਟਰ ਰਸ਼ਪਾਲ ਹੇਅਰ, ਕਨਵੀਨਰ ਹਰਜੀਤ ਲਸਾੜਾ, ਜਗਜੀਤ ਖੋਸਾ, ਸੁਰਿੰਦਰ ਖੁਰਦ, ਅਜੇਪਾਲ ਸਿੰਘ, ਦਲਜੀਤ ਸਿੰਘ, ਹਰਮਨ ਬੋਪਾਰਾਏ, ਮਨਪ੍ਰੀਤ ਸਿੰਘ ਆਦਿ ਨੇ ਸੇਵਾਵਾਂ ਨਿਭਾਈਆਂ। ਟੀਵੀ ਫ਼ਿਲਮਾਕਣ ‘ਚ ਪ੍ਰਾਇਮ ਏਸ਼ੀਆ ਕੈਨੇਡਾ, ਇੰਡੋਜ਼ ਟੀਵੀ, ਪੰਜ ਆਬ ਟੀਵੀ, ਪੰਜਾਬੀ ਲਾਇਵ ਟੀਵੀ ਆਦਿ ਨੇਤਿੰਨੋਂ ਦਿੱਨ ਸਮੁੱਚੇ ਵਿਸ਼ਵ ਨੂੰ ਖੇਡਾਂ ਨਾਲ ਜੋੜਿਆ।

news lasara sikh games concluded 190423 IMG_4235

ਮਹੀਨਾ ਭਰ ਚੱਲਿਆ ਗੁਰਬਾਣੀ ਸੰਚਾਰ

ਗੁਰਬਾਣੀ ਸੰਚਾਰ ਤਹਿਤ ਪਿਛਲੇ ਇਕ ਮਹੀਨੇ ਤੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਗੁਰਮਤਿ ਸਮਾਗਮਾਂ ਦੀ ਲੜੀ ‘ਚ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਦਸ ਹਜ਼ਾਰ ਡਾਲਰ ਦੀ ਭੇਟਾ ਕੀਤੀ ਗਈ। ਖੇਡ ਕਮੇਟੀ ਵੱਲੋਂ ਸੂਬਾ ਵਿਕਟੋਰੀਆ ਦੇ ਐੱਮ ਪੀ ਅਤੇ ਪ੍ਰੀਮੀਅਰਡੈਨੀਅਲ ਐਂਡਰਿਊ ਅਤੇ ਉਹਨਾਂ ਵੱਲੋਂ ਦਿਵਾਈ ਵਿੱਤੀ ਮੱਦਦ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੀਮੀਅਰ ਨੇ ਦਸਤਾਰ ਸਜਾ ਕਿ ਆਪਣੀ ਤਕਰੀਰ ‘ਚ ਸਮੂਹ ਪੰਜਾਬੀ ਭਾਈਚਾਰੇ ਦੇ ਹਰ ਸਾਲ ਕੀਤੇ ਜਾਂਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬੀਆਂ ਨੂੰ ਸਾਂਝੀਵਾਲਤਾ ਵਾਲੀ ਅਤੇਮਿਹਨਤੀ ਕੌਮ ਕਿਹਾ।

ਦੱਸਣਯੋਗ ਹੈ ਕਿ ਹੁਣ ਆਸਟਰੇਲੀਅਨ ਸਿੱਖ ਖੇਡਾਂ ਦੀ ਕੌਮੀ ਪ੍ਰਬੰਧਕੀ ਕਮੇਟੀ (ANNSAAC) ਦੀ ਹੋਈ ਸਾਲਾਨਾ ਚੋਣ ਤੋਂ ਬਾਅਦ ਸਰਬਜੋਤ ਸਿੰਘ ਢਿੱਲੋਂ ਪ੍ਰਧਾਨ ਅਤੇ ਕਲਚਰਕ ਕੋਆਰਡੀਨੇਟਰ ਦੀਆਂ ਸੇਵਾਵਾਂ ਮਨਜੀਤ ਸਿੰਘ ਬੋਪਾਰਾਏ ਨਿਭਾਉਣਗੇ। ਖੇਡਾਂ ਦੀ ਸਮਾਪਤੀ ਵੇਲੇਕੌਮੀ ਪ੍ਰਬੰਧਕੀ ਕਮੇਟੀ ਵੱਲੋਂ ਆਗਾਮੀਂ 2020 ਦੀਆਂ ਸਿੱਖ ਖੇਡਾਂ ਲਈ ਝੰਡਾ ਪਰਥ ਸ਼ਹਿਰ ਦੇ ਹਵਾਲੇ ਕੀਤਾ ਗਿਆ।

( ਹਰਜੀਤ ਲਸਾੜਾ)

Install Punjabi Akhbar App

Install
×