32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ – ਕਲਗੀਧਰ ਲਾਇਨਜ਼ ਕਲੱਬ ਨਿਊਜ਼ੀਲੈਂਡ ਨੇ ਵਾਲੀਬਾਲ ਦਾ ਅੰਤਿਮ ਮੁਕਾਬਲਾ ਜਿੱਤਿਆ

(32ਵੀਂਆਂ ਸਿੱਖ ਗੇਮਾਂ ਦੇ ਵਿਚ ਵਾਲੀਵਾਲਦੀ ਜੇਤੂ ਟੀਮ)
(32ਵੀਂਆਂ ਸਿੱਖ ਗੇਮਾਂ ਦੇ ਵਿਚ ਵਾਲੀਵਾਲਦੀ ਜੇਤੂ ਟੀਮ)

ਮੈਲਬੈਰਨ 21 ਅਪ੍ਰੈਲ – ਅੱਜ ਮੈਲਬੌਰਨ ਵਿਖੇ ਚੱਲ ਰਹੀਆਂ 32ਵੀਂਆਂ ਸਿੱਖ ਖੇਡਾਂ ਬੜੇ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋ ਗਈਆਂ। ਕਲਗੀਧਰ ਲਾਇਨਜ਼ ਕਲੱਬ ਦੀ ਟੀਮ ਨੇ ਅੱਜ ਮਾਅਰਕਾ ਕਰਦਿਆਂ ਅੰਤਿਮ ਮੁਕਾਬਲਾ ਜਿੱਤ ਕੇ ਵਾਲੀਬਾਲ ਕੱਪ ਜਿੱਤ ਲਿਆ। ਇਸ ਕਲੱਬ ਨੇ ਕੁੱਲ 6 ਮੈਚ ਖੇਡੇ ਅਤੇ ਸਾਰੇ ਹੀ ਜਿੱਤ ਲਏ। ਇਹ ਟੀਮ ਪਹਿਲੀ ਵਾਰ ਹੀ ਨਿਊਜ਼ੀਲੈਂਡ ਤੋਂ ਖੇਡਣ ਆਈ ਸੀ। ਟੀਮ ਦੇ ਕੈਪਟਨ ਸ. ਬੀਰ ਬੇਅੰਤ ਸਿੰਘ ਨੇ ਸਾਰੇ ਖਿਡਾਰੀਆਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਵਧਾਈ ਦਿੱਤੀ ਹੈ। ਵਾਲੀਬਾਲ ਦੇ ਵਿਚ ਇਸ ਵਾਰ ‘ਬੈਸਟ ਸਪਾਈਕਰ’ ਦਾ ਮੈਡਲ ਸੈਮ ਢਿੱਲੋਂ ਨੂੰ ਦਿੱਤਾ ਗਿਆ ਅਤੇ ‘ਬੈਸਟ ਲਿਬੇਰੌ’ ਦਾ ਮੈਡਲ ਹਰਵਿੰਦਰ ਸਿੰਘ ਸੈਣੀ ਨੂੰ ਦਿੱਤਾ ਗਿਆ। ਅੰਤਿਮ ਮੁਕਾਬਲਾ ਸੁਪਰ ਸਿੱਖਜ਼ ਸਿਡਨੀ ਦੇ ਨਾਲ ਸੀ ਅਤੇ 5 ਸੈਟਾਂ ਦਾ ਵਿਚੋਂ 3 ਸੈਟ ਜਿੱਤ ਲਏ। ਕਲੱਬ ਵੱਲੋਂ ਸ. ਤਾਰਾ ਸਿੰਘ ਬੈਂਸ, ਸ. ਤੀਰਥ ਸਿੰਘ ਅਟਵਾਲ, ਦੀਪਾ ਕੰਗ ਅਤੇ ਪ੍ਰਭਜੋਤ ਸਮਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸ. ਬਖਸ਼ੀ ਵੱਲੋਂ ਵਧਾਈ: ਜੇਤੂ ਰਹੀ ਵਾਲੀਬਾਲ ਟੀਮ ਨੂੰ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਵੀ ਵਧਾਈ ਦਿੱਤੀ ਹੈ। ਉਹ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਖੇਡ ਦੇ ਮੈਦਾਨ ਵਿਚ ਵੀ ਗਏ ਹੋਏ ਸਨ।

ਰੇਡੀਓ ਸਪਾਈਸ, ਰੇਡੀਓ ਪਲੈਨਟ ਐਫ. ਐਮ. ਅਤੇ ਪੰਜਾਬੀ ਹੈਰਲਡ ਵੱਲੋਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਹੈ।

Install Punjabi Akhbar App

Install
×