ਆਸਟ੍ਰੇਲੀਆ ਵਿਚਲੀਆਂ 32ਵੀਆਂ ਸਿੱਖ ਖੇਡਾਂ 

news avtar bhullar 190425 IMG-20190423-WA0014

ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਪੰਜਾਬੀ ਸੱਥ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸੱਭਿਆਚਾਰਕ ਕਮੇਟੀ ਹਰ ਮੀਟਿੰਗ ‘ਚ ਸਿਰ ਜੋੜ ਪੁਰਾਣੀਆਂ ਢਾਹੁੰਦੀ ਤੇ ਨਵੂੀਆਂ ਵਿਉਂਤਾਂ ਬਣਾਉਂਦੀ। ਆਖਿਰ ਨੂੰ ਭਾਗਾਂ ਭਰਿਆ ਖੇਡਾਂ ਦਾ ਪਹਿਲਾ ਦਿਨ ਸ਼ੁੱਕਰਵਾਰ ਆਇਆ ਤੇ ਹਰਪਾਲ ਕੌਰ ਸੰਧੂ, ਅਮਰਦੀਪ ਕੌਰ, ਹਰਮਨਦੀਪ ਸਿੰਘઠ ਬੋਪਾਰਾਏ ਤੇ ਅਵਤਾਰ ਸਿੰਘ ਭੁੱਲਰ ਹੋਰੀਂ ਮਿੱਥੇ ਸਮੇਂ ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਸਾਡੀ ਜਰੂਰਤ ਮੁਤਾਬਿਕ, ਸਾਡੀਆਂ ਵਸਤਾਂ ਦੀઠ ਨੁਮਾਇਸ਼ ਲਈ ਤੇਰਾਂ ਤੋਂ ਅਠਾਰਾਂ (ਮਾਰਕੀਆਂ) ਤੰਬੂ ਸਨ,ઠ ਪਰ ਕੰਨੀ ਦੇ ਕਿਆਰੇ ਵਾਂਗੂੰ ਅਸੀਂ ਸੁੱਕੇ ਈ ਰਹਿ ਗਏ। ਹੈਰਾਨੀ ਦੀ ਹੱਦ ਉਦੋਂ ਹੋਈ ਜਦੋਂ ਇੱਕ ਖੂੰਜੇ ‘ਚ ਸਿਰਫ ਇੱਕ ਤੰਬੂ ਮਿਲਿਆ। ਭਰੇ ਪੀਤਿਆਂ ਨੇ ਮੀਟਿੰਗ ‘ਚ ਮੁੱਦਾ ਉਠਾਇਆ ਤੇ ਪਤਵੰਤੇ ਕਹਿੰਦੇ ਕੌਂਸਲ ਮਨਜੁਰੀ ਨਹੀਂ ਦਿੰਦੀ ਹੋਰ ਮਾਰਕੀਆਂ ਲਾਉਣ ਲਈ। ਸੱਥ ਦੇ ਮੈਂਬਰ ਇਹ ਸਭ ਸੁਣ ਆਏਂ ਸੁੰਨ ਰਹਿ ਗਏ, ਜਿਵੇਂ ਮਨੀ ਸਲੇਮਪੁਰੀਏ ਨੇ ਸ਼ਾਹੀ ਪਨੀਰ ਦਾ ਲਾਰਾ ਲਾ ਕੇ ਆਲੂ ਪਕੌੜੇ ਖੇਡਾਂ ਦੇ ਮਹਿਮਾਨਾਂ ਨੂੰ ਧਰ ਦਿੱਤੇ ਹੋਣ।

news avtar bhullar 190425 IMG-20190419-WA0019

ਅਮਰਦੀਪ ਕੌਰ ਹੁਰਾਂ ਨੇ ਬਾਕੀ ਸੱਥ ਮੈਬਰਾਂ (ਜੋ ਸੱਥ ਦੀ ਪ੍ਰਦ੍ਰਸ਼ਨੀ ਨੂੰ ਲਾੳੇਣ ਜਾਂ ਨਾ ਲਾਉਣ ਲਈ ਜੱਕੋਤੱਕੀ ਵਿੱਚ ਸਨ)ઠ ਨੂੰ ਵਾਰ ਵਾਰ ਕਹਿ ਕੇ ਮੇਜਾਂ ਤੋਂ ਈ ਚਲਾਵਾਂ ਕੰਮ ਚਲਾਉਣ ਦੀ ਬੇਨਤੀਨੁਮਾ ਹਦਾਇਤ ਕਰ ਦਿੱਤੀ। ਪਰ ਸਿਰ ਮੁਨਾਇਆਂ ਤੇ ਗੜੇ ਉਦੋਂ ਪੈ ਗਏ,ਜਦ ਵਾਪਿਸ ਆਏ ਤਾਂ ਓਸ ਮਾਰਕੀ ‘ਚ ਵੀ ਖਾਲਸਾ ਜੀ ਹੋਰੀਂ ਆਪਣੇ ਸਾਜੋ ਸਮਾਨ ਨਾਲ ਆਸਣ ਲਗਾ ਬੈਠ ਗਏ। ਬੜੇ ਮਿੰਨਤ ਤਰਲੇ ਕੀਤੇ ਪਰ ਉਹਨਾਂ ਸਕੂਲ ਦੀ ਲੋੜ ਸੱਥ ਨਾਲੋਂ ਜਿਆਦਾ ਹੋਣ ਦੀ ਦਲੀਲ ਦਿੰਦਿਆਂ ਆਪਣੀ ਅਚਨਚੇਤ ਦਾਅਵੇਦਾਰੀ ਨੁੰ ਹੋਰ ਮਜਬੂਤ ਕਰ ਦਿੱਤਾ। ਮਨੀ ਸਲੇਮਪੁਰਾ ਤੇ ਇੱਕ ਹੋਰઠ ਨਿਸ਼ਕਾਮ ਸੇਵਕ ਲੈ ਕੇ ਜਦੋਂ ਭਰੇ ਮਨ ਨਾਲ ਸਮਾਨ ਸਜਾਉਣ ਦੀ ਸ਼ੁਰੂਆਤ ਕੀਤੀ ਤਾਂ ਸਭ ਦੇ ਮਨ ਤੇ ਬੇਇੱਜਤੀ ਹੋ ਜਾਣ ਦੇ ਬੱਦਲ ਛਾਏ ਜਾਣ ਲੱਗੇ। ਪਰ ਅਜੇ ਪਹਿਲਾ ਗਾਣਾ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਚਲਾਇਆ ਈ ਸੀ ਕਿ ਦਰਸ਼ਕ ਸੱਥ ਵੱਲ ਨੂੰ ਵਹੀਰਾਂ ਘੱਤ ਤੁਰੇ..ਬੱਸ ਫਿਰ ਤਿੰਨੋਂ ਦਿਨ ਚੱਲ ਸੋ ਚੱਲ ਰਹੀ। ਦੁਪਹਿਰ ਤੱਕ ਬਾਕੀ ਥਾਵਾਂ ਤੇ ਕਾਂ ਪੈਣ ਲੱਗੇ ਤੇ ਐਧਰ ਐਨੀ ਭੀੜ ਹੋ ਗਈ ਕਿ ਢਾਈ ਘੰਟਿਆਂ ‘ਚ ਦੋ ਤੂੰਬੀਆਂ ਤੇ ਹੋਰ ਸਮਾਨઠ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕਾ ਸੀ।

news avtar bhullar 190425 IMG20190419142200
ਵਡੇਰੀ ਉਮਰ ਦੀ ਬੀਬੀਆਂ ਜਿੰਨਾਂ ਨੇ ਸਾਰੀ ਉਮਰ ਵਿਆਹਾਂ ਤੇ ਹੋਰ ਖੁਸ਼ੀਆਂ ਦੇ ਮੌਕੇ ਤੇ ਸਿੱਠਣੀਆਂ,ਸੁਹਾਗ, ਘੋੜੀਆਂ ਗਾਈਆਂ ਸਨ। ਉਹ ਸੱਥ ਦੀ ‘ਭੜਾਸ ਕੱਢ’ ਸਟੇਜ ਤੇ ਆਪਣੀ ਰਵਾਇਤੀ ਕਲਾ ਦਾ ਲੋਹਾ ਮੰਨਵਾਉਣ ਦੇ ਨਾਲ ਨਾਲ ਆਪਣੇ ਮਨ ਦੇ ਵਲਵਲੇ ਵੀ ਦਰਸ਼ਕਾਂ ਨਾਲ ਸਾਂਝੇ ਕਰ ਰਹੀਆਂ ਸਨ। ਨਿਉਜੀਲੈਂਡ ਤੋਂ ਹਰ ਸਾਲ ਦੀਆਂ ਸਿੱਖ ਖੇਡਾਂ ਦਾ ਇੱਟ ਵਰਗਾ ਪੱਕਾ ਦਰਸ਼ਕ ,ઠ ਪੱਤਰਕਾਰ ਤੇઠ
ਪੁਲਸੀਆ ਯਾਰ ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਪਣੇ ਸਾਥੀਆਂ ਅਮਰੀਕ ਸਿੰਘ (ਬੁਗਤੂ ਵਾਦਕ) ਤੇ ਹਰਜਿੰਦਰ ਸਿੰਘ ਬਸਿਆਲਾ ਨਾਲ ਸਟੇਜ ਤੇ ਆ ਕੇ ਖੂਬ ਰੰਗ ਬੰਨਿਆ। ਬਸਿਆਲਾ ਹੁਰਾਂ ਆਪਣੀ ਜਹਾਜ ਵਿੱਚ ਲਿਖੀ ਖੇਡਾਂ ਬਾਰੇ ਕਵਿਤਾ ਵੀ ਸੁਣਾਈ। ਸੱਥ ਦੇ ਤਿੰਨੋ ਦਿਨ ਦਵਿੰਦਰ ਧਾਰੀਆ ਨੇ ਤੂੰਬੀ ਨਾਲ ਯਮਲਾ ਜੱਟ ਦੇ ਅਤੇ ਆਪਣੇ ਗੀਤਾਂ ਨਾਲ ਅਜਿਹਾ ਰੰਗ ਬੰਨਿਆ ਕਿ ਲੋਕ ਅਸ਼ ਅਸ਼ ਕਰ ਉੱਠੇ। ਸੱਭਿਆਚਾਰਿਕ ਤੇ ਸਾਹਿਤਿਕ ਚਾਸ਼ਣੀ ‘ਚ ਡੁੱਬੇ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਮਿਠਾਸ ਬਖਸ਼ੀ । ਸੱਥ ਦੀ ਸਟੇਜ ਦੇ ਨਾਲ ਨਾਲ ਬਰਿਸਬੇਨ ਤੋਂ ਕੁਲਜੀਤ ਸਿੰਘ ਖੋਸਾ ਦੀਆਂ ਕਿਤਾਬਾਂ ਦੀ ਦੁਕਾਨ ਤੋਂ ਤਿੰਨੋ ਦਿਨ ਗਾਹਕ ਨਹੀਂ ਮੁੱਕੇ।

news avtar bhullar 190425 IMG20190419111612
ਸਰਬਜੀਤ ਕੌਰ, ਜਸਵਿੰਦਰ ਕੌਰ ਤੇ ਗਿਆਨੀ ਸੰਤੋਖ ਸਿੰਘ ਉਹਨਾਂ ਦੇ ਮੱਦਦਗਾਰਾਂ ਚੋਂ ਪ੍ਰਮੁੱਖ ਸਨ। ਸੱਥ ਵਿੱਚ ਦੀਪਕ ਬਾਵਾ ਤੇ ਰਾਜਾ ਬੁੱਟਰ ਨੇ ਵੀ ਆਪਣੀ ਜਿੰਮੇਵਾਰੀ ਨੂੰ ਨਿਭਾਇਆ। ਹਰਪਾਲ ਕੌਰ ਸੰਧੂ ਇੱਕ ਹੱਥ ਮਾਇਕ ਅਤੇ ਦੂਜੇ ਹੱਥ ਫੁੱਲ ਬੂਟੀਆਂ ਵਾਲਾ ਝੋਲਾ ਫੜੀ ਪੇਸ਼ਕਾਰਾਂ ਨੂੰ ਤਮਗੇ ਤੇ ਸਰਟੀਫਿਕੇਟ ਵੰਡ ਰਹੇ ਸਨ। ਸ਼ਹਿਰੋਂ ਬਾਹਰਲਿਆਂ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲਿਆਂ ਵਿੱਚ ਪਰਥ ਦੀ ਪੰਜਾਬੀ ਸੱਥ ਵਾਲੇ ਬਾਈ ਹਰਲਾਲ ਸਿੰਘ ਤੇ ਉਹਨਾ ਦੀ ਟੀਮ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਯੋਗ ਪ੍ਰਬੰਧਾਂ ਅਤੇ ਹਰਮੰਦਰ ਕੰਗ ਦੀ ਘਾਟ ਕਾਰਨ ਉਹਨਾਂ ਦਾ ਵੱਡ ਆਕਾਰੀ ਪੋਸਟਰ ਅਤੇ ਹੋਰ ਸਾਜੋ ਸਮਾਨ ਭਾਵੇਂ ਨੁਮਾਇਸ਼ ਲਈ ਨਹੀਂ ਲਾਇਆ ਜਾ ਸਕਿਆ, ਪਰ ਟੀਮ ਦੇ ਮਲਵਈ ਗਿੱਧੇ ਨੂੰ ਲੋਕ ਕਈ ਮਹੀਨਿਆਂ ਤੱਕ ਯਾਦ ਜਰੂਰ ਰੱਖਣਗੇ। ਰਵਾਇਤੀ ਬੋਲੀਆਂ ਵਿਚਲੀ ਨੋਕ ਝੋਕ ਤੋਂ ਲੈ ਕੇ ਅਸਟਰੇਲੀਆ ਦੇ ਕਸਟਮ ਵਿਭਾਗ ਵੱਲੋਂ ਰੋਕੀ ਗਈ ਪੰਜੀਰੀ ਤੱਕ ਨੂੰ ਉਹਨਾਂ ਆਪਣੀ ਪੇਸ਼ਕਾਰੀ ਦਾ ਹਿੱਸਾ ਬਣਾਇਆ। ਉਹਨਾਂ ਵੱਲੋਂ ਪਰਥ ਵਸਦੀ ਲੇਖਿਕਾ ਰਾਜਵੰਤ ਕੌਰ ਹੁਰਾਂ ਦੀ ਇੱਕ ਕਿਤਾਬ ਵੀ ਰਿਲੀਜ ਕੀਤੀ ਗਈ।
ਵੱਡਿਆਂ ਦੇ ਗੀਤਾਂ ਸਿੱਠਣੀਆਂ ਤੋਂ ਇਲਾਵਾ ਛੋਟੇ ਬੱਚੇ ਸਟੇਜ ਤੇ ਆ ਕੇ ਮੂਲ ਮੰਤਰ,ਗੁਰੂ ਸਹਿਬਾਨ ਦੇ ਨਾਮ ਅਤੇ ਕਵਿਤਾਵਾਂ ਗੀਤ ਅਤੇ ਪੰਜਾਬੀ ਗਿਣਤੀ ਅਤੇ ਪਹਾੜੇ ਸੁਣਾ ਰਹੇ ਸਨ। ਛੋਟੀ ਉਮਰ ਅਤੇ ਵੱਡੇ ਉਤਸ਼ਾਹ ਵਾਲੇ ਬੱਚਿਆਂ ਨੇ ਤੋਤਲੀਆਂ ਅਵਾਜਾਂ ਨਾਲ ਸਭ ਦਾ ਮਨ ਮੋਹ ਲਿਆ।

news avtar bhullar 190425 IMG-20190422-WA0103
ਸੱਥ ਦੀ ਸਟੇਜ ਨੂੰ ਕਿੰਨੇ ਹੀ ਵਾਰੀ ਹੋਰ ਨੁਮਾਇਸ਼ਾਂ,ਅਦਾਰਿਆਂਂ ਤੇ ਪੰਡਾਲਾਂ ਵਾਲਿਆਂ ਆਪਣੇ ਲਾਮ ਲਸ਼ਕਰ ਸਮੇਤઠ ਵਰਤ ਕੇ ਬਣੀ ਬਣਾਈ ਖੀਰ ‘ਚ ਚਮਚੇઠ ਗੱਡੇ ਗਏ।
ਸੂਰਜ ਜਿਓਂ ਜਿਓਂ ਸਿਖਰ ਨੂੰ ਜਾ ਰਿਹਾ ਸੀ, ਐਧਰ ਪੁਰਾਤਨ ਭਾਂਡਿਆਂ,ਜੰਗੀ ਸਮਾਨ,ਖੇਤੀਬਾੜੀ ਸੰਦਾਂ ਅਤੇ ਸੰਗੀਤ ਸਾਜਾਂ ਤੇ ਹੋਰ ਅਨੇਕਾਂ ਪੁਰਾਤਨ ਵਸਤਾਂ ਨੂੰ ਵੇਖਣ ਤੇ ਫੋਟੋਆਂ ਖਿਚਾਉਣ ਵਾਲਿਆਂ ਦਾ ਤਾਂਤਾ ਲੱਗਣ ਲੱਗਾ। ਨੁਮਾਇਸ਼ ਲਈ ਖੜੇ ਕੀਤੇ ਸੂਤ ਦੇ ਮੰਜੇ ਡੱਠ ਗਏ। ਜਵਾਕਾਂ ਪੀੜਿਆਂ ਮੱਲ ਲਈਆਂ, ਜਵਾਨ ਜੋੜੀਆਂ ਸਾਇਕਲਾਂ ਤੇ ਪੋਜ ਬਣਾ ਬਣਾ ਫੋਟੋਆਂ ਖਿਚਾਉਣ ‘ਚ ਜੁਟ ਗਈਆਂ। ਬੁਣਨ ਵਾਸਤੇ ਰੱਖੇ ਗਏ ‘ਨਾਲਿਆਂ’ ਨੂੰ ਪੂਰਾ ਕਰਨ ਲਈ ਬੀਬਿਆਂ ਕੋਸ਼ਿਸ਼ ਕਰਨ ਲੱਗੀਆਂ, ਕਿਧਰੇ ਜੁਆਕਾਂ ਨੂੰ ‘ਛੱਜ’ઠ ਦੀ ਅੰਗਰੇਜੀ ਦੱਸਣ ਲਈ ਕੋਈ ਵੀਰ ਜੱਦੋਜਹਿਦ ਕਰ ਰਿਹਾ ਸੀ ਤੇ ਕਿਤੇ ਕੋਈ ‘ ਕੂੰਡੇ ‘ ਦਾ ਤਰਜਮਾ ਕਰਨ ਲਈ ਵਾਹ ਲਾ ਰਿਹਾ ਸੀ। ਕੋਈ ਵੀਰ ਅਸਟਰੇਲੀਅਨ ਜੰਮੇ ਨਿਆਣੇ ਨੂੰ ‘ਹਲ’ ਬਾਬਤ ਦੱਸਣ ਲਈ ਸ਼ਬਦ ਜੋੜ ਰਿਹਾ ਸੀ। ਕੋਈ ਬੀਬੀ ਸੱਤ ਸਾਲ ਦੀ ਜੁਆਕੜੀ ਨੂੰ ‘ਮੰਜਾ ਬੁਣ ਕੇ’ ਦਿਖਾ ਰਹੀ ਸੀ ਤੇ ਕੋਈ ‘ਪੰਜਾਲੀ’ ਨਾਂਲ ਫੋਟੋਆਂ ਖਿਚਾ ਕੇ ਬਾਬੇ ਦਾਦੇ ਦੇ ਜਮਾਨੇ ਨੂੰ ਯਾਦ ਕਰ ਰਿਹਾ ਸੀ।

news avtar bhullar 190425 IMG20190421125514
ਕੋਈ ਬੁਗਧੂ ਦੀ ਡੋਰੀ ਖਿੱਚ ਰਿਹਾ ਸੀ ਤੇ ਕੋਈ ਦਰੀਆਂ ਬੁਣਨ ਵਾਲੀ ਹੱਥੀ ਚੱਕੀ ਫਿਰਦਾ ਸੀ। ‘ਲੇਡਣਿਆਂ ਵਾਲੀਂ ਅੰਗੀਠੀ’ ਤੇ ‘ਹੱਥ ਨਾਲ ਦੁੱਧ ਰਿੜਕਣ ਵਾਲੀ ਮਧਾਣੀ’, ਤਿੰਨੋਂ ਵੇਲੇ ‘ਬਰੈੱਡ ਖਾਣ’ ਵਾਲੇ ਜੁਆਕਾ ਆਸਤੇ ਪਰੀ ਲੋਕ ਦੀ ਗਾਥਾ ਵਰਗੀਆਂ ਸਨ। ‘ਕਹੀਆਂ ਤੇ ਸੱਬਲਾਂ’ ਨੂੰ ਵੇਖ ‘ਕੈਟਰ ਪਿੱਲਰ ਤੇ ਜੇਸੀਬੀਆਂ ‘ ਦੇਖਣ ਆਲੇ ਨਿਆਣੇ ਮਾਪਿਆਂ ਨੂੰ ਬਾਬਿਆਂ ਦੁਆਰਾ ਮਿਹਨਤ ਬਾਰੇ ‘ਵਾਓ ਦੈਟ ਵਾਜ ਰੀਅਲੀ ਹਾਰਡ ਟਾਈਮ ‘ ਕਹਿ ਸੋਚਦੇ ਰਹੇ ।

news avtar bhullar 190425 IMG20190419142144

ਚੌਵੀ ਘੰਟੇ ਬਿਜਲੀ ਦੀ ਸਹੂਲਤ ਮਾਨਣ ਵਾਲੇ ਜਵਾਕ ‘ਲਾਲਟੈਣਾਂ’ ਵੱਲ ਆਏਂ ਝਾਕਦੇ ਸੀ ਜਿਵੇਂ ‘ਸੈਮੀ ਟਰੱਕ ਆਲਾ’ ‘ਯੂਟ ਵਾਲੇ ‘ ਵੱਲ ਵੇਂਹਦਾ ਹੁੰਦੈ। ਵਾਸ਼ਿੰਗਾਂ ਮਸ਼ੀਨਾਂ ‘ਚ ‘ਸੌਂਕਣ ਦੇ ਜਵਾਕ ਵੰਗੂੰਂ’ ਚਲਾਵੇਂ ਕੱਪੜੇ ਮਾਰਨ ਵਾਲੇ ਸ਼ੋਹਰਾਂ ਵਾਸਤੇ ‘ਲੀੜੇ ਧੋਣ ਵਾਲੀ ਥਾਪੀ’ ਹੈਰੀ ‘ਪੋਟਰ ਦੀ ਬਹੁਕਰ’ ਵਰਗੀ ਕਰਾਮਾਤੀ ਲਗਦੀ ਸੀ।
ਕੁੱਲ ਮਿਲਾ ਕੇ ਸੱਥ ਚੋਂ ਤਮਾਮ ਉਮਰ ਨਾ ਭੁੱਲਣ ਵਾਲੀਆਂ ਯਾਦਾਂ ਦੇ ਤੋਹਫੇ ਲੈ ਕੇ ਹਰ ਕੋਈ ਘਰ ਮੁੜਿਆ।

Install Punjabi Akhbar App

Install
×