32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ

Melbourne-Logo-600px

ਪ੍ਰਬੰਧਕ ਕਮੇਟੀ ਦੇ ਸਪੋਕਸਮੈਨ ਨਵਦੀਪ ਪਾਂਗਲੀ ਨੇ ਖੇਡਾਂ ਵਾਸਤੇ ਤ‍ਿਆਰ ਕੀਤੇ ਲੋਗੋ, ਖੇਡ ਚਿੰਨ੍ਹ, ਕਮੇਟੀ ਫ਼ੋਟੋਆਂ, ਗਰਾਉਂਡਾ ਦੀ ਜਾਣਕਾਰੀ ਅਤੇ ਰਹਾਇਸ਼ ਸੰਬੰਧੀ ਮੁੱਢਲੀ ਜਾਣਕਾਰੀ ਖੇਡਾਂ ਦੇ ਵੈੱਬਸਾਈਟ ਤੇ ਜਾਰੀ ਕੀਤੀ। 19-21 ਅਪ੍ਰੈਲ, 2019 ਨੂੰ ਸਿੱਖ ਖੇਡਾਂ ਨੂੰ ਮੈਲਬੋਰਨ ਦੇ ਸਾਰੇ ਕਲੱਬ, ਗੁਰਦੁਆਰੇ ਅਤੇ ਸਭ‍ਿਆਚਾਰਕ ਜਥੇਬੰਦੀਆਂ ਰਲ ਕੇ ਯਾਦਗਾਰੀ ਬਣਾਉਣ ਲਈ ਬਚਨਬੱਧ ਹਨ।
Melbourne-Committee_Header
ਉਮੀਦ ਕੀਤੀ ਜਾਂਦੀ ਹੈ ਕ‍ਿ ਇਸ ਵਾਰੀ 3500 ਤੋਂ ਵੱਧ ਖਿਡਾਰੀ ਅਤੇ ਡੇਢ ਲੱਖ ਤੋਂ ਵੱਧ ਦਰਸ਼ਕ ਹਿੱਸਾ ਲੈਣਗੇ।  ਕਮੇਟੀ ਦੇ ਸਕੱਤਰ ਸਤਨਾਮ ਸਿੰਘ ਪਾਬਲਾ ਅਤੇ ਮੀਤ ਪ੍ਰਧਾਨ ਰੁਪਿੰਦਰ ਸਿੰਘ ਬਰਾੜ ਨੇ ਭਰੋਸਾ ਦਵਾਇਆ ਕਿ ਸਿੱਖ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਰ ਹੋਰ ਸਥਾਨਿਕ ਟੂਰਨਾਮੈਂਟਾਂ ਨੂੰ ਸੰਵਿਧਾਨ ਦੇ ਮੁਤਾਬਿਕ ਮੁਲਤਵੀ ਕਰ ਦਿੱਤਾ ਜਾਵੇਗਾ।
Dalwinder-Garcha
ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਦਲਵਿੰਦਰ ਗਰਚਾ ਅਤੇ ਕੌਮੀ ਕਮੇਟੀ ਨੇ ਖ਼ੁਸ਼ੀ ਜ਼ਾਹਿਰ ਕੀਤੀ। ਖੇਡਾਂ ਸੰਬੰਧੀ ਹਰ ਜਾਣਕਾਰੀ www.anssacc.org ਤੇ ਉਪਲਬਧ ਹੈ।

Install Punjabi Akhbar App

Install
×