ਮੈਲਬੋਰਨ ਵਿੱਚ ਖੇਡਾਂ ਨਾਲ ਜੁੜੇ 32 ਤਾਂਬੇ ਦੇ ਪੁਤਲੇ ਜਦੋਂ ਕਿ ਖੇਡਾਂ ਨਾਲ ਜੁੜੀਆਂ ਮਹਿਲਾਵਾਂ ਦੇ ਮਹਿਜ਼ 3 -ਗਰਮਾਇਆ ਰੋਸ

(ਦ ਏਜ ਮੁਤਾਬਿਕ) ਖੇਡ ਪ੍ਰੇਮੀਆਂ ਨੇ ਮੈਲਬੋਰਨ ਵਿੱਚ ਲਗਾਏ ਗਏ ਖੇਡਾਂ ਨਾਲ ਸਬੰਧਤ ਸਟਾਰਾਂ ਦੇ ਤਾਂਬੇ ਦੇ ਪੁਤਲਿਆਂ ਉਪਰ ਇਤਰਾਜ਼ ਜਾਹਿਰ ਕਰਦਿਆਂ ਕਿਹਾ ਹੈ ਕਿ ਇੱਥੇ ਕੁੱਲ 32 ਅਜਿਹੇ ਪੁਤਲੇ ਹਨ ਜਿਹੜੇ ਕਿ ਖੇਡਾਂ ਨਾਲ ਸਬੰਧਤ ਹਨ ਅਤੇ ਲੋਕਾਂ ਵਾਸਤੇ ਪ੍ਰੇਰਣਾ ਸ੍ਰੋਤ ਬਣਦੇ ਹਨ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 32ਆਂ ਵਿੱਚੋਂ ਮਹਿਲਾਵਾਂ ਦੇ ਪੁਤਲੇ ਮਹਿਜ਼ 3 ਹੀ ਹਨ ਜਦੋਂ ਕਿ ਦੇਸ਼ ਅੰਦਰ ਖੇਡ-ਜਗਤ ਵਿੱਚ ਬਹੁਤ ਸਾਰੀਆਂ ਮਾਹਿਲਾਵਾਂ ਨੇ ਬਾਜ਼ੀ ਮਾਰੀ ਹੈ ਅਤੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣਾ ਹੀ ਨਹੀਂ ਸਗੋਂ ਸਮੁੱਚੇ ਆਸਟ੍ਰੇਲੀਆ ਦਾ ਨਾਮ ਦੁਨੀਆਂ ਵਿੱਚ ਉਚਾ ਚੁੱਕਿਆ ਹੈ। ਮੈਲਬੋਰਨ ਸ਼ਹਿਰ ਅੰਦਰ ਮੈਨਬੋਰਨ ਕ੍ਰਿਕਟ ਗ੍ਰਾਊਂਡ, ਓਲੰਪਿਕ ਅਤੇ ਐਲਬਰਟ ਪਾਰਕਾਂ ਤੋਂ ਲੈ ਕੇ ਫਲੈਮਿੰਗਟਨ ਤੱਕ, ਫੁਟਸਕ੍ਰੇ ਅਤੇ ਪੰਤ ਸੜਕ ਉਪਰ 29 ਅਜਿਹੇ ਪੁਤਲੇ ਹਨ ਜੋ ਕਿ ਖੇਡ ਜਗਤ ਦੇ ਨਾਮੀ ਪੁਰਸ਼ ਖਿਡਾਰੀਆਂ ਦੇ ਹਨ ਜਦੋਂ ਕਿ ਮਹਿਜ਼ 3 ਪੁਤਲੇ (ਐਮ.ਸੀ.ਜੀ. ਵਿਖੇ ਬੈਟੀ ਕਥਬਰਟ ਅਤੇ ਸ਼ਿਰਲੇ ਸਟ੍ਰਿਕਲੈਂਡ -ਓਲੰਪਿਕ ਦੌੜਾਕ) ਅਤੇ ਫੈਡਰੇਸ਼ਨ ਸਕੁਏਅਰ ਉਪਰ ਏ.ਐਫ.ਐਲ.ਡਬਲਿਊ ਦੀ ਖਿਡਾਰਨ ਸਟਾਰ ਟੇਲਾ ਹੈਰਿਸ ਦਾ ਹੀ ਪੁਤਲਾ ਹੈ ਅਤੇ ਇਨ੍ਹਾਂ ਮਹਿਲਾਵਾਂ ਦੇ ਪੁਤਲਿਆਂ ਦੀ ਗਿਣਤੀ ਮਹਿਜ਼ ਇੰਨੀ ਕੁ ਹੈ ਜਿੰਨੀ ਕਿ ਘੋੜਿਆਂ ਦੇ ਪੁਤਲਿਆਂ ਦੀ ਗਿਣਤੀ ਸ਼ਹਿਰ ਵਿੱਚ ਹੈ।
ਨੈਟਬਾਲ ਵਿਕਟੋਰੀਆ ਨੇ ਇਹ ਮਾਮਲਾ ਚੁੱਕਿਆ ਹੈ ਅਤੇ ਇੱਥੋਂ ਦੇ ਮੁੱਖ ਕਾਰਕਕਰਤਾ ਰੋਜ਼ੀ ਕਿੰਗ ਨੇ ਕਿਹਾ ਕਿ ਰਾਜ ਸਰਕਾਰ ਨੂੰ ਇੱਕ ਚਿੱਠੀ ਲਿੱਖ ਕੇ ਦਰਸਾਇਆ ਹੈ ਕਿ ਉਨ੍ਹਾਂ ਵੱਲੋਂ ਜੋਹਨ ਕੇਨ ਐਰੀਨਾ ਵਿਖੇ ਅਜਿਹੇ ਪੁਤਲੇ ਲਗਾਉਣ ਵਾਸਤੇ ਕਈ ਖਿਡਾਰੀਆਂ ਦੇ ਨਾਮ ਜਿਵੇਂ ਕਿ ਸ਼ੈਰਲਾ ਮੈਕਮੋਹਨ, ਜੋਇਸੀ ਬਰਾਊਨ, ਲਿਜ਼ਾ ਐਲੈਗਜ਼ੈਂਡਰ, ਸਾਈਮਨ ਮਿਕਿੰਨਜ਼ ਅਤੇ ਨੋਰਮਾ ਪਲਮਰ ਆਦਿ ਨਾਮੀ ਖਿਡੀਆਂ ਦੇ ਨਾਮ ਸੁਝਾਏ ਵੀ ਗਏ ਹਨ ਪਰੰਤੂ ਮੌਜੂਦਾ ਦਿਸ਼ਾ ਅਤੇ ਦਸ਼ਾ ਦਰਸਾਉਂਦਾ ਹੈ ਕਿ ਸਰਕਾਰ ਦੇ ਦਿਮਾਗ ਵਿੱਚ ਹਾਲੇ ਵੀ ਔਰਤਾਂ ਪ੍ਰਤੀ ਕਿੰਨੀ ਕੁ ਸੁਹਿਰਦਤਾ ਅਤੇ ਬਰਾਬਰੀ ਦਾ ਅਹਿਸਾਸ ਹੈ।
ਉਨ੍ਹਾਂ ਕਿਹਾ ਕਿ ਲੱਗੇ ਹੋਏ ਪੁਤਲੇ ਵੈਸੇ ਤਾਂ ਚੁੱਪ ਹੀ ਦਿਖਾਈ ਦਿੰਦੇ ਹਨ ਪਰੰਤੂ ਸੰਕੇਤਕ ਭਾਸ਼ਾ ਵਿੱਚ ਬਹੁਤ ਕੁੱਝ ਬਿਆਨ ਕਰ ਜਾਂਦੇ ਹਨ।

Install Punjabi Akhbar App

Install
×