ਕਮਿਊਨਿਟੀ ਸ਼ੋਕ ਸਮਾਚਾਰ: 31 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੀ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ

NZ PIC 19 Aug-1
(ਦਵਿੰਦਰ ਸਿੰਘ ਸ਼ੇਰਗਿੱਲ ਦੀ ਇਕ ਪੁਰਾਣੀ ਤਸਵੀਰ)

ਆਕਲੈਂਡ 19 ਅਗਸਤ  -ਜਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਨਿਕਲਿਆ ਇਕ ਹੋਰ 31 ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਸ਼ੇਰਗਿੱਲ) ਪੁੱਤਰ ਸਵ. ਸੁਖਵਿੰਦਰ ਸਿੰਘ ਅਤੇ ਮਾਤਾ ਨਰਿੰਦਰ ਕੌਰ ਅੱਜ ਉਦੋਂ ਸਦਾ ਲਈ ਸੌਂ ਗਿਆ ਜਦੋਂ ਉਸਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਿਤ ਹੋਇਆ। ਟੈਕਸੀ ਦੇ ਕੰਮ ਤੋਂ ਬਾਅਦ ਆ ਕੇ ਉਹ ਸੁੱਤਾ ਸੀ ਕਿ ਉਸਨੂੰ ‘ਬ੍ਰੇਨ ਹੈਮਰੇਜ਼’ ਹੋ ਗਿਆ।  ਇਸ ਨੂੰ ਅੱਜ ਸਵੇਰੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਉਸਨੂੰ ਬਚਾਅ ਨਾ ਸਕੇ। ਇਸ ਨੌਜਵਾਨ ਦਾ ਪਿੰਡ ਸਿਹੋੜਾ (ਨੇੜੇ ਖਰੜ) ਹੈ। ਇਸ ਨੌਜਵਾਨ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਰੈਜੀਡੈਂਸੀ ਹੋਈ ਸੀ ਅਤੇ ਉਸਦੀ ਪਤਨੀ ਸ੍ਰੀਮਤੀ ਕਿਰਨਦੀਪ ਕੌਰ (ਰਾਹੋਂ) ਅਤੇ ਇਕ ਡੇਢ ਕੁ ਸਾਲਾ ਛੋਟੀ ਬੱਚੀ ਵੀ ਇਥੇ ਹੈ। ਪਤਾ ਲੱਗਾ ਹੈ ਕਿ ਉਸਦੀ ਪਤਨੀ ਗਰਭਵਤੀ ਹੈ ਅਤੇ ਉਹ ਅਜੇ ਪੱਕੀ ਨਹੀਂ ਹੋਈ ਸੀ। ਆਪਣੇ ਮਾਪਿਆਂ ਦਾ ਇਹ ਵਿਚਕਾਰਲਾ ਪੁੱਤਰ ਸੀ ਅਤੇ ਉਸਦਾ ਇਕ ਵੱਡਾ ਭਰਾ ਰਣਦੀਪ ਸਿੰਘ ਅਤੇ ਛੋਟਾ ਰਣਵੀਰ ਸਿੰਘ ਹੈ। ਕਮਿਊਨਿਟੀ ਵੱਲੋਂ ਇਸ ਨੌਜਵਾਨ ਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤੀ ਦੂਤਾਵਾਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

Install Punjabi Akhbar App

Install
×