ਸਿੱਖ ਖੇਡਾਂ ਦੇ ਨਾਲ ਆਸਟ੍ਰੇਲੀਆ ਭਰ ਵਿੱਚ ਰਾਗਬੱਧ ਕੀਰਤਨ ਦੇ ਪ੍ਰਵਾਹ ਦੀ ਕੜੀ ਨਾਲ ਸੰਗਤਾਂ ਵਿੱਚ ਉਤਸ਼ਾਹ

180308-raag-ilahi-kirtan-IMG_6753
‎ਆਸਟ੍ਰੇਲੀਅਨ ਸਿੱਖ ਖੇਡਾਂ ਜੋ ਕਿ ਆਉਂਦੀ 30 ਮਾਰਚ ਤੋਂ ਸਿਡਨੀ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ | ਖੇਡਾਂ ਦੇ ਨਾਲ ਇਸ ਸਾਲ ਤੋਂ ਆਸਟ੍ਰੇਲੀਆ ਭਰ ਵਿੱਚ 31 ਰਾਗਾਂ ‘ਚ ਰਾਗ ਦਰਬਾਰ ਕੀਰਤਨ ਫੇਰੀ ਦਾ ਆਰੰਭ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ 2 ਮਾਰਚ ਤੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਕੀਤੀ ਗਈ ਹੈ , ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਜੋ ਆਪਣੇ ਜਥੇ ਸਮੇਤ ਗੁਰਬਾਣੀ ਦੇ 31 ਰਾਗਾਂ ਨੂੰ ਤੰਤੀ ਸਾਜ਼ਾਂ ਸੰਗ ਗਾ ਕ ਜਿੱਥੇੇ ਸੰਗਤਾ ਨੂੰਂ ਨਿਹਾਲ ਕਰ ਰਹੇ ਹਨ ਉੱਥੇ ਕੀਰਤਨ ਦੀ ਰਾਗਬੱਧ ਮਰਿਆਦਾ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾ ਰਹੇ ਹਨ ਇਸ ਦੌਰਾਨ ਐਡੀਲੇਡ,ਰੈਨਮਾਰਕ,ਮਿਲਡੂਰਾ, ਮੈਲਬੌਰਨ , ਸ਼ੈਪਹਰਟਨ ,ਕੇਨਜ਼ ਆਦਿ ਸ਼ਹਿਰਾਂ ਵਿੱਚ ਜਿਉਂ ਜਿਉਂ ਰਾਗਬੱਧ ਮਰਿਆਦਾ ਨਾਲ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਮੰਤਰ-ਮੁਗਧ ਕਰਦਾ ਹੋਇਆ ਇਹ ਕਾਫਲਾ ਅੱਗੇ ਵਧ ਰਿਹਾ ਤਿਉਂ ਤਿਉਂ ਸੰਗਤਾਂ ਵਿੱਚ ਇਸ ਕੀਰਤਨ ਪ੍ਰਵਾਹ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ |

WhatsApp Image 2018-03-18 at 3.17.41 AM (1)

ਇਸ ਰਾਗ ਦਰਬਾਰ ਕੀਰਤਨ ਫੇਰੀ ਨਾਲ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨਾ ਵਿੱਚ ਹਾਜ਼ਰੀ ਭਰਨ ਉਪਰੰਤ 31 ਰਾਗਾਂ ਦੇ ਆਖਰੀ ਦੀਵਾਨ 1 ਅਪ੍ਰੈਲ ਨੂੰ ਸਿਡਨੀ ਸ਼ਹਿਰ ਵਿੱਚ ਸਜਾਏ ਜਾਣਗੇ | ਆਸਟ੍ਰੇਲੀਅਨ ਸਿੱਖ ਖੇਡਾਂ ਇਸ ਸਾਲ ਆਪਣੇ 31ਵੇਂ ਵਰੇ ਵਿੱਚ ਦਾਖਲ ਹੋ ਰਹੀਆਂ ਹਨ ਅਤੇ ਇਸ ਮੌਕੇ 31 ਰਾਗਾਂ ਵਿੱਚ ਰਾਗ ਦਰਬਾਰ ਕੀਰਤਨ ਦੀ ਇਸ ਕੜੀ ਰਾਹੀਂ ਆਸਟ੍ਰੇਲੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਵਿੱਚ ਰਾਗ ਦੀ ਪਰੰਪਰਾ ਤੋਂ ਜਾਣੂ ਕਰਵਾਉਂਦਿਆਂ ਸੰਗਤਾਂ ਵਿੱਚ ਉਤਸ਼ਾਹ ਪੈਦਾ ਕਰਨ ਦਾ ਇਹ ਵਿਲੱਖਣ ਉਪਰਾਲਾ ਹੈ | ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ ਸ. ਅਮਨਦੀਪ ਸਿੰਘ ਸਿੱਧੂ ਅਨੁਸਾਰ ਇਸ ਰਾਗਬੱਧ ਕੀਰਤਨ ਫੇਰੀ ਦਾ ਮਕਸਦ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਨਾਲ ਸਿੱਖ ਸੰਂਗੀਤ ਅਤੇ ਸਿੱਖ ਕਲਾਵਾਂ ਨਾਲ ਜੋੜਨਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸਿੱਖ ਵਿਰਸੇ ‘ਤੇ ਮਾਣ ਮਹਿਸੂਸ ਕਰ ਸਕਣ |

WhatsApp Image 2018-03-18 at 3.17.42 AM

ਉਨ੍ਹਾਂ ਇਸ ਗੱਲ ਦੀ ਹੈਰਾਨੀ ਵੀ ਪ੍ਰਗਟ ਕੀਤੀ ਕਿ ਜਿੱਥੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਖੇਡਾਂ ਨਾਲ ਪਹਿਲੀ ਵਾਰ ਇਸ ਕੀਰਤਨ ਫੇਰੀ ਦੀ ਆਰੰਭਤਾ ਨਾਲ ਗੁਰਵਾਰਾ ਕਮੇਟੀਆਂ ਵਲੋਂ ਪੂਰਨ ਸਹਿਯੋਗ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਇਥੋਂ ਦੇ ਸਿੱਖ ਮੀਡੀਆ ਅਤੇ ਸਿੱਖ ਜਥੇਬੰਦੀਆ ਵਲ ਕੋਈੋਂ ਸਹਿਯੋਗ ਨਾ ਕਰਨਾ ਅਤੇ ਇਕ ਚੁੱਪ ਧਾਰਨ ਕਰ ਲੈਣਾ ਕਾਫੀ ਅਜੀਬ ਵਰਤਾਰਾ ਹੈ | ਜ਼ਿਕਰਯੋਗ ਹੈ ਕਿ 2 ਮਾਰਚ ਤੋਂ ਆਰੰਭ ਹੋ ਚੁੱਕੀ ਇਸ ਰਾਗਬੱਧ ਕੀਰਤਨ ਫੇਰੀ ਦੇ ਆਖਰੀ ਦੀਵਾਨ ਸਿਡਨੀ ਸ਼ਹਿਰ ਦੇ ਰਿਵਸਬੀ ਅਤੇ ਪਾਰਕਲੀ ਗੁਰਦਵਾਰਾ ਸਾਹਿਬਾਨਾਂ ਵਿੱਚ ਸਜਾਏ ਜਾਣਗੇ

Install Punjabi Akhbar App

Install
×