ਪ੍ਰਵਾਸੀ ਪੱਡਾ ਪਰਿਵਾਰ ਨੇ ਕੀਤੀ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਦੀ 31000 ਹਜ਼ਾਰ ਰੁਪਏ ਦੀ ਮਦਦ 

(ਭੁਲੱਥ)—ਚੰਗੇ ਕੰਮ ਵਿੱਚ ਹਮੇਸ਼ਾ ਚੰਗੇ ਲੋਕ ਸਾਥ ਦਿੰਦੇ ਹਨ ।ਲੱਖ ਪਰਦੇਸ਼ੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ,ਇਹ ਲਾਈਨਾਂ ਤੇ ਸਾਡੇ ਪੰਜਾਬੀ ਪੂਰੇ ਉਤਰਦੇ ਨਜ਼ਰ ਆਉਂਦੇ ਹਨ। ਇਲਾਕੇ ਦੀ ਐਨ ਆਰ ਆਈ ਭੈਣ ਜੋ ਅਮਰੀਕਾ ਵਿੱਚ ਰਹਿ ਰਹੇ ਹਨ ਜਿਸ ਦਾ ਨਾਂ ਰਾਣੀ ਪੱਡਾ ਪੁੱਤਰੀ ਸੁਰਿੰਦਰ ਸਿੰਘ ਲੱਖਣ ਕੇ ਪੱਡਾ ਜਿਲ੍ਹਾ ਕਪੂਰਥਲਾ ਨੇ ਆਪਣੇ ਭਰਾ ਜੋ ਸਾਡੇ ਇਲਾਕੇ ਦਾ ਮਾਰਕੀਟ  ਕਮੇਟੀ ਦੇ ਚੇਅਰਮੈਨ ਸਃ ਸ਼ਰਨਜੀਤ ਪੱਡਾ ਰਾਹੀ ਭੁਲੱਥ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਗੁਰੂ ਨਾਨਕ ਦੇਵ ਫ੍ਰੀ ਡਾਇਲਸੈਸ ਸੈਂਟਰ ਨੂੰ 31000 ਰੁਪਏ ਦਾ ਚੈੱਕ ਨੂੰ ਭੇਜਿਆ । ਸੇਵਾ ਸੁਸਾਇਟੀ ਭੁਲੱਥ ਦੇ ਮੈਂਬਰਾਨ ਸੁਰਿੰਦਰ ਕੱਕੜ, ਸੁਰਿੰਦਰ ਸਿੰਘ ਲਾਲੀਆਂ,ਮੋਹਣ ਸਿੰਘ ਸਰਪੰਚ ਪਿੰਡ ਡਾਲਾ ਨੇ ਸ: ਸ਼ਰਨਜੀਤ ਪੱਡਾ ਅਤੇ ਭੈਣ ਰਾਣੀ ਪੱਡਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ  ਹੋਰਨਾਂ ਦੇਸ਼ਾਂ ਵਿੱਚ ਭੁਲੱਥ ਇਲਾਕੇ ਤੋ ਇਲਾਵਾ ਵਸਦੇ ਹੋਰ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਭੁਲੱਥ ਵਿਖੇ ਚੱਲ ਰਹੇ ਫ੍ਰੀ ਡਾਇਲਸੈਸ ਸੈਂਟਰ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ । ਸੁਸਾਇਟੀ ਦੇ ਮੈਂਬਰਾਨ ਨੇ ਦੱਸਿਆ ਕਿ  ਡਾਇਲਸੈਸ ਸੈਂਟਰ ਵੱਲੋਂ ਇੱਕ ਸਾਲ ਵਿੱਚ 2500 ਤੋਂ ਉੱਪਰ ਫ੍ਰੀ ਡਾਇਲਸਿਸ ਕਰ ਚੁੱਕਿਆ ਹੈ ਜਿਸ ਦਾ ਫ਼ਾਇਦਾ ਲੋੜਵੰਦ ਲੋਕਾਂ ਨੂੰ ਹੋਇਆ ਹੈ । 

Install Punjabi Akhbar App

Install
×