ਭੁਲੱਥ ਦੇ ਚੋਪੜਾ ਪਰਿਵਾਰ ਵੱਲੋਂ ਫ੍ਰੀ ਡਾਇਲਸਿਸ ਸੈਂਟਰ ਲਈ 31,000 ਹਜ਼ਾਰ ਰੁਪਏ ਦੀ ਕੀਤੀ ਮਦਦ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਲੋੜਵੰਦ ਮਰੀਜ਼ਾਂ ਲਈ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਇਲਾਕੇ ਦੇ ਐਨ ਆਰ ਆਈ ਵੀਰਾ ਅਤੇ ਪੰਜਾਬ ਵਿੱਚ ਵੱਸਦੇ ਵੀਰਾ ਭੈਣਾ ਦੀ ਮਦਦ ਨਾਲ  ਜਲਦ ਹੀ ਸਰਕਾਰੀ ਹਸਪਤਾਲ ਭੁਲੱਥ  ਵਿੱਚ ਖੁੱਲਣ ਜਾ ਰਿਹਾ ਹੈ ।ਮਨੁੱਖਤਾ ਦੇ ਭਲੇ ਲਈ ਚਲ ਰਹੇ ਕਾਰਜ ਵਿੱਚ ਅੱਜ ਸਵਰਗਵਾਸੀ ਸ੍ਰੀ  ਸਤਪਾਲ ਚੋਪੜਾ ਜੀ ਦੀ ਪਹਿਲੀ ਬਰਸੀ ਤੇ ਉਹਨਾ ਦੇ ਪਰਿਵਾਰ ਸਰਨਜੀਤ ਚੋਪੜਾ (ਇੰਗਲੈਂਡ), ਸੁਮਿਤ ਚੋਪੜਾ (ਅਮਰੀਕਾ)ਅਤੇ ਚਰਨਜੀਤ ਚੋਪੜਾ ਭੁਲੱਥ ਵਾਸੀ ਵੱਲੋ ਆਪਣੀ ਨੇਕ ਕਮਾਈ ਵਿੱਚੋਂ 31000 ਹਜ਼ਾਰ  ਰੁਪਏ ਸੇਵਾ ਸੁਸਾਇਟੀ ਨੂੰ ਦਾਨ ਦਿੱਤੇ । ਸੰਸਥਾ ਵਲੋ ਭੁਲੱਥ ਦੇ ਪ੍ਰਵਾਸੀ ਵੀਰਾਂ ਦਾ ਵੀ ਇਸ ਵਿਸ਼ੇਸ਼ ਯੋਗਦਾਨ ਲਈ ਸੰਸਥਾ ਤੇ ਭੁਲੱਥ ਇਲਾਕਾ ਨਿਵਾਸੀਆ ਵਲੋ ਵੱਧ ਚੜ੍ਹ ਕੇ ਇਸ ਨੇਕ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ ਹੈ।

Install Punjabi Akhbar App

Install
×