ਕੋਵਿਡ ਟੈਸਟ ਨਾ ਕਰਵਾਉਣ ਦੇ ਦੋਸ਼ਾਂ ਹੇਠ ਦਿੱਤੀਆ ਗਈਆਂ 31 ਟਿਕਟਾਂ

ਟੈਸਟ ਨਾ ਕਰਵਾਉਣ ਤੇ 750 ਡਾਲਰ ਦਾ ਜੁਰਮਾਨਾ 

ਨਿਊਯਾਰਕ/ ਮਿਸੀਸਾਗਾ -ਕੈਨੇਡਾ ਦੇ ਮਿਸੀਸਾਗਾ ਦੇ ਅੰਤਰਰਾਸ਼ਟਰੀ ਪੀਅਰਸਨ ਏਅਰਪੋਰਟ ਵਿਖੇ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਪਹੁੰਚਣ ਤੋਂ ਬਾਅਦ ਕੋਵਿਡ ਟੈਸਟ ਨਾ ਕਰਵਾਉਣ ਦੇ ਦੋਸ਼ਾਂ ਹੇਠ ਹੁਣ ਤੱਕ 31 ਟਿਕਟਾਂ ਦਿੱਤੀਆਂ ਜਾ ਚੁੱਕੀਆਂ ਹਨ।ਇੰਨਾ ਟਿਕਟਾਂ ਵਿੱਚੋਂ 18 ਟਿਕਟਾਂ ਇਸ ਏਅਰਪੋਰਟ ਤੇ ਡੱਗ ਫੋਰਡ ਸਰਕਾਰ ਵੱਲੋਂ ਕੋਵਿਡ ਟੈਸਟ ਲਾਜ਼ਮੀ ਕਰਨ ਦੇ ਪਹਿਲੇ ਹਫਤੇ ਫਰਵਰੀ 1 ਤੋਂ ਫਰਵਰੀ 7 ਦੇ ਵਿੱਚਕਾਰ ਅਤੇ ਬਾਕੀ 13 ਟਿਕਟਾਂ ਉਸਤੋਂ ਬਾਅਦ ਵਿੱਚ ਦਿੱਤੀਆਂ ਗਈਆਂ ਹਨ। ਕੋਵਿਡ ਟੈਸਟ ਨਾ ਕਰਵਾਉਣ ਉੱਤੇ 750 ਡਾਲਰ  ਦਾ ਜੁਰਮਾਨਾ ਲਾਇਆ ਜਾਂਦਾ ਹੈ।

Install Punjabi Akhbar App

Install
×