ਨਿਊਜ਼ੀਲੈਂਡ ‘ਚ 30 ਸਾਲਾ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਮਾਨ ਦੀ ਦੂਜੀ ਮੰਜਿਲ ਦੀ ਬਾਰੀ ਚੋਂ ਬਾਹਰ ਡਿਗਣ ਕਾਰਨ ਮੌਤ

NZ PIC 14 Dec-1
ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਕਿ ਮੈਨੁਰੇਵਾ ਵਿਖੇ ਪਰਿਵਾਰ ਸਮੇਤ ਰਹਿੰਦੇ 30 ਸਾਲਾ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਮਾਨ ਦੀ ਦੂਜੀ ਮੰਜਿਲ ਦੀ ਬਾਰੀ ਤੋਂ ਹੇਠਾਂ ਡਿਗਣ ਕਾਰਨ ਮੌਤ ਹੋ ਗਈ। ਮਨਪ੍ਰੀਤ ਸਿੰਘ ਬੀਤੇ ਸ਼ੁੱਕਰਵਾਰ ਆਪਣੇ ਦੋਸਤਾਂ ਦੇ ਘਰ ਠਹਿਰ ਗਿਆ ਸੀ ਅਤੇ ਰਾਤ ਨੂੰ 11 ਵਜੇ ਤੱਕ ਉਹ ਖਾਣਾ ਖਾ ਕੇ ਬੜਾ ਵਧੀਆ ਸੁੱਤਾ ਸੀ। ਸ਼ਨੀਵਾਰ ਸਵੇਰੇ ਜਦੋਂ ਉਸਦੇ ਦੋਸਤਾਂ ਨੇ ਵੇਖਿਆ ਕਿ ਮਨਪ੍ਰੀਤ ਸਿੰਘ ਬੈਡ ਉਤੇ ਨਹੀਂ ਹੈ ਤਾਂ ਪਹਿਲਾਂ ਉਨ੍ਹਾਂ ਸੋਚਿਆ ਕਿ ਉਹ ਟੈਕਸੀ ਦੇ ਕੰਮ ਉਤੇ ਚਲਾ ਗਿਆ ਹੋਵੇਗਾ ਪਰ ਜਦੋਂ ਉਨ੍ਹਾਂ ਬਾਰੀ ਵਿਚੋਂ ਗੱਡੀ ਵੇਖਣੀ ਚਾਹੀ ਤਾਂ ਵੇਖਿਆ ਕਿ ਉਹ ਬਾਰੀ ਦੇ ਬਿਲਕੁਲ ਹੇਠਾਂ ਵਾਲੇ ਪਾਸੇ ਡਿਗਿਆ ਪਿਆ ਸੀ। ਉਸਦੀ ਮੌਤ ਸ਼ਾਇਦ ਡਿਗਣ ਸਾਰ ਹੋ ਗਈ ਹੋਵੇ ਪਰ ਇਸ ਗੱਲ ਦਾ ਪਤਾ ਉਨ੍ਹਾਂ ਨੂੰÎ ਸਵੇਰੇ ਹੀ ਲੱਗਾ। ਮਨਪ੍ਰੀਤ ਸਿੰਘ ਮਾਨ ਕਸ਼ਮੀਰ ਐਵਿਨਿਊ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਇਥੇ ਆਪਣੀ ਪਤਨੀ ਹਰਜੀਤ ਕੌਰ, ਪੁੱਤਰਾਂ ਹਰਮਨ ਪ੍ਰਤਾਪ ਸਿੰਘ ਮਾਨ (3) ਤੇ ਰਣਵੀਰ ਪ੍ਰਤਾਪ ਸਿੰਘ ਮਾਨ (1.5) ਦੇ ਨਾਲ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ। ਮਨਪ੍ਰੀਤ ਸਿੰਘ ਦੇ ਦੋਸਤਾਂ ਮਿੱਤਰਾਂ ਵੱਲੋਂ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੁੱਖ ਦੀ ਘੜੀ ਪਰਿਵਾਰ ਦੀ ਆਰਥਿਕ ਮਦਦ ਲਈ ਵੀ ਸੰਗਤ ਨੂੰ ਅਪੀਲ ਕੀਤੀ ਗਈ ਹੈ।