ਐਬਸਫੋਰਡ ਪੁਲਿਸ ਵੱਲੋਂ ਬਜ਼ੁਰਗ ਜੋੜੇ ਦੇ ਕਤਲ ਸੰਬੰਧੀ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

(ਸਰੀ)- ਐਬਸਫੋਰਡ ਵਿਚ ਮਈ ਮਹੀਨੇ ਵਿਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਸੰਬੰਧ ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਉਨ੍ਹਾਂ ਉਪਰ ਫਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ।

ਐਬਸਫੋਰਡ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕਤਲ ਕੀਤੇ ਜੋੜੇ ਦੀ ਪਛਾਣ ਐਬਟਸਫੋਰਡ ਦੀ ਰਹਿਣ ਵਾਲੀ 77 ਸਾਲਾ ਅਰਨੋਲਡ ਡੀ ਜੋਂਗ ਅਤੇ ਉਸ ਦੀ ਪਤਨੀ 76 ਸਾਲਾ ਜੋਏਨ ਡੀ ਜੋਂਗ ਵਜੋਂ ਹੋਈ ਸੀ, ਜਿਹਨਾਂ ਦੇ ਮ੍ਰਿਤਕ ਸਰੀਰ 9 ਮਈ 2022 ਨੂੰ ਐਬਸਫੋਰਡ ਦੇ ਆਰਕੇਡੀਅਨ ਵੇਅ ਦੇ 33600-ਬਲਾਕ ਵਿਚ ਉਨ੍ਹਾਂ ਦੀ ਰਿਹਾਇਸ਼ ਉੱਪਰ ਮਿਲੇ ਸਨ। ਪਤਾ ਲੱਗਿਆ ਹੈ ਕਿ ਉਹ ਇਕ ਲੋਕਲ ਟਰੱਕਿੰਗ ਕੰਪਨੀ ਦੇ ਮਾਲਕ ਸਨ।

16 ਦਸੰਬਰ ਨੂੰ ਆਈਹਿਟ ਦੇ ਜਾਂਚ ਅਧਿਕਾਰੀਆਂ ਨੇ ਐਬਟਸਫੋਰਡ ਪੁਲਿਸ ਦੀ ਟੀਮ ਨਾਲ ਮਿਲ ਕੇ ਇਸ ਦੋਹਰੇ ਕਤਲ ਲਈ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੇ ਪੰਜਾਬੀ ਨੌਜਵਾਨ ਹਨ ਅਤੇ ਤਿੰਨੇ ਹੀ ਸਰੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਚ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੂਰ ਸ਼ਾਮਲ ਹਨ। ਇਨ੍ਹਾਂ ਤਿੰਨਾਂ ਖਿਲਾਫ ਪਹਿਲੇ ਦਰਜੇ ਦੇ ਕਤਲ ਦੇ ਦੋ ਦੋ ਲਾਏ ਲਾਏ ਗਏ ਹਨ।

(ਹਰਦਮ ਮਾਨ) +1 604 308 6663

maanbabushahi@gmail.com