ਬਰੈਂਪਟਨ ਚ’ ਗੱਡੀ ਲੁੱਟਣ ਅਤੇ ਸਾਮਾਨ ਖੋਹਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫਤਾਰ

ਨਿਊਯਾਰਕ /ਬਰੈਂਪਟਨ —ਕੈਨੇਡਾ ਦੇ  ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੇ  ਸੈੰਟਰਲ ਰੋਬਰੀ ਬਰਿਉ (Central Robbery Bureau ) ਅਤੇ Strategic Tactical Enforcement Patrol (STEP) ਵੱਲੋ ਬਰੈਂਪਟਨ ਵਿਖੇ ਬਦਮਾਸ਼ੀ ਨਾਲ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਮੂਲ ਦੇ ਨੋਜਵਾਨਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬੀਤੇ ਦਿਨ 9 ਅਕਤੂਬਰ ਵਾਲੇ ਦਿਨ ਬਰੈਂਪਟਨ ਦੇ ਵਿਲਿਅਮ ਪਾਰਕਵੇਅ ਅਤੇ ਏਲਬਰਨ ਮਾਰਕਲ ਡਰਾਈਵ ਵਿਖੇ ਪਹਿਲਾ ਇੰਨਾਂ ਦੋਸ਼ੀਆ ਨੇ ਇੱਕ ਗੱਡੀ ਦੇ ਮਗਰ ਆਪਣੀ ਗੱਡੀ ਜੋ ਉਹਨਾ ਕੋਲ ਚੌਰੀ ਦੀ ਸੀ ਦੇ ਨਾਲ ਟੱਕਰ ਮਾਰੀ ਫਿਰ ਗੱਡੀ ਦਾ ਪਿੱਛਾ ਕਰਕੇ ਗੱਡੀ ਅਤੇ ਗੱਡੀ ਚ ਰੱਖਿਆਂ  ਇਲੈਕਟ੍ਰੋਨਿਕ ਦਾ ਸਾਮਾਨ ਬਦਮਾਸ਼ੀ ਨਾਲ ਲੁੱਟ ਕੇ ਲੈ ਗਏ ਸੀ। ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਦੋਸ਼ੀਆ ਨੂੰ ਫੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ ਸੀ।ਅੱਜ ਪੁਲਿਸ ਨੇ ਇੰਨਾਂ ਲੋਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿੰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੋਸ਼ੀਆ ਵਿੱਚ ਸਿਮਰਨਜੀਤ ਨਾਰੰਗ (29), ਦਵਿੰਦਰ ਮਾਨ (36) ਅਤੇ ਆਦੀਸ਼ ਸ਼ਰਮਾ (27 )ਹਨ। ਅਤੇ ਇੰਨਾਂ ਨਾਲ ਚੌਥਾ ਦੋਸ਼ੀ ਅਜੇ ਤੱਕ ਫਰਾਰ ਹੈ ।ਪੁਲਿਸ ਨੇ ਦੋਸ਼ੀਆ ਕੋਲੋ ਲੁੱਟੀਆਂ ਹੋਈਆਂ ਗੱਡੀਆ ਵੀ ਬਰਾਮਦ ਕਰ ਲਈਆਂ ਹਨ ਪਰ ਹਾਲੇ ਤੱਕ ਇਲੈਕਟ੍ਰੋਨਿਕ ਦਾ ਸਾਮਾਨ ਬਰਾਮਦ ਨਹੀਂ ਹੋਇਆ।

Install Punjabi Akhbar App

Install
×