ਨਿਊਜਰਸੀ ਵਿੱਚ ਹੋਏ ਭਿਆਨਕ ਕਾਰ ਹਾਦਸੇ ਵਿੱਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਨਿਊਜਰਸੀ – ਬੀਤੇਂ ਦਿਨ ਨਿਊਜਰਸੀ ਸੂਬੇ ਦੇ ਕਸ਼ੀਨੋ ਸਿਟੀ  ਦੇ ਨਾਂ ਸ਼ਮਾਲ ਜਾਣੇ ਜਾਂਦੇ ਐਟਲਾਂਟਿਕ ਸਿਟੀ ਵਿਖੇਂ ਇੱਕ ਹੌਂਡਾ ਕਾਰ ਨੇ ਟੋਲ ਨੂੰ ਟੱਕਰ ਮਾਰ ਦਿੱਤੀ ਜੋ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਜਿਸ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੋਤ ਹੋ ਗਈ ਜਿੰਨਾ ਦੀ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਮੌਤ ਹੋ ਗਈ ਸੀ ਜਦੋਂ ਉਨ੍ਹਾਂ ਦੀ ਗੱਡੀ ਐਟਲਾਂਟਿਕ ਸਿਟੀ ਐਕਸਪ੍ਰੈਸਵੇਅ ‘ਤੇ ਇੱਕ ਟੋਲ ਬੂਥ ਨਾਲ ਟਕਰਾ ਗਈ ਸੀ।ਇਹ ਹਾਦਸਾ ਰਾਤ 9 ਵਜੇ ਤੋਂ ਬਾਅਦ ਵਾਪਰਿਆ। ਇਹ ਹਾਦਸਾ ਐਟਲਾਟਿਕ ਸਿਟੀ ਦੇ ਹੈਮਿਲਟਨ ਟਾਊਨਸ਼ਿਪ ਵਿੱਚ ਐਗਜ਼ਿਟ 17 ਦੇ ਨੇੜੇ ਹਾਰਬਰ ਟੋਲ ਪਲਾਜ਼ਾ ਟਾਊਨ ਵਿਖੇ ਐਕਸਪ੍ਰੈਸਵੇਅ ਤੇ ਵਾਪਰਿਆਂ ਨਿਊਜਰਸੀ ਰਾਜ ਪੁਲਿਸ ਦਾ ਕਹਿਣਾ ਹੈ ਕਿ ਇੱਕ ਹੌਂਡਾ ਕਾਰ  ਨੇ ਟੋਲ ਨੂੰ ਟੱਕਰ ਮਾਰ ਦਿੱਤੀ ਅਤੇ ਪੂਰੀ ਤਰ੍ਹਾਂ ਉਹ ਅੱਗ ਦੀ ਲਪੇਟ ਵਿੱਚ ਆ ਗਈ। ਕਾਰ ਦਾ ਡਰਾਈਵਰ, ਮੈਨਚੈਸਟਰ, ਨਿਊ ਹੈਂਪਸ਼ਾਇਰ ਜਿਸ ਦੀ ਉਮਰ  31 ਸਾਲਾ ਰੀਚਥਨ “ਟੋਨੀ” ਖੀਵ, ਸਾਹਮਣੇ ਵਾਲਾ ਯਾਤਰੀ, ਮੈਨਚੈਸਟਰ, ਨਿਊ ਹੈਂਪਸ਼ਾਇਰ ਦਾ 27 ਸਾਲਾ ਰੀਚਸੀਹ “ਜੌਨੀ” ਖੀਵ ਅਤੇ ਪਿਛਲਾ ਯਾਤਰੀ, 14 ਸਾਲਾ ਕੀਓਟੀਪੀ। ਐਟਲਾਂਟਿਕ ਸਿਟੀ, ਨਿਊਜਰਸੀ ਮੋਕੇ ਤੇ ਹੀ  ਮਾਰੇ ਗਏ ਸਨ। ਇੱਕ ਚੌਥਾ ਯਾਤਰੀ, ਜੋ ਪਿਛਲੀ ਸੀਟ ‘ਤੇ ਬੈਠੀ ਇੱਕ 12-ਸਾਲਾ ਦੀ ਲੜਕੀ , ਨੂੰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਦੇ ਨਾਲ ਸਥਾਨਕ  ਹਸਪਤਾਲ ਵਿੱਚ ਲਿਜਾਇਆ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਨ ਵਾਲਾ ਪਰਿਵਾਰ ਸਾਰੇ ਇਕ ਪਰਿਵਾਰ ਦੇ  ਭੈਣ-ਭਰਾ ਹੀ ਸਨ।

Install Punjabi Akhbar App

Install
×